ਗਾਇਕ ਬਲਰਾਜ ਦਾ ਨਵਾਂ ਗੀਤ ‘ਮਹਾਰਾਣੀ ਮੇਰੇ ਗੀਤਾਂ ਦੀ’ ਹੋਇਆ ਰਿਲੀਜ਼

Written by  Shaminder   |  October 05th 2020 02:35 PM  |  Updated: October 05th 2020 02:35 PM

ਗਾਇਕ ਬਲਰਾਜ ਦਾ ਨਵਾਂ ਗੀਤ ‘ਮਹਾਰਾਣੀ ਮੇਰੇ ਗੀਤਾਂ ਦੀ’ ਹੋਇਆ ਰਿਲੀਜ਼

ਗਾਇਕ ਬਲਰਾਜ ਦਾ ਨਵਾਂ ਗੀਤ ‘ਮਹਾਰਾਣੀ ਮੇਰੇ ਗੀਤਾਂ ਦੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੁਖਪਾਲ ਔਜਲਾ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਡੇਂਜਰ ਬੀਟ ਨੇ । ਵੀਡੀਓ ਸਟਾਲਿਨਵੀਰ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਹੈ ।

Balraj Balraj

ਫੀਮੇਲ ਮਾਡਲ ਦੇ ਤੌਰ ‘ਤੇ ਆਸਥਾ ਗੌੜ ਨਜ਼ਰ ਆ ਰਹੇ ਨੇ । ਇਸ ਗੀਤ ‘ਚ ਇੱਕ ਅਜਿਹੇ ਪ੍ਰੇਮੀ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਕੁੜੀ ਨੂੰ ਬਹੁਤ ਹੀ ਜ਼ਿਆਦਾ ਚਾਹੁੰਦਾ ਹੈ ।

ਹੋਰ ਪੜ੍ਹੋ : ਜਲੰਧਰ ਦੇ ਰਹਿਣ ਵਾਲੇ ਐਕਟਰ ਬਲਰਾਜ ਸਿਆਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ

Balraj Balraj

ਪਰ ਕੁੜੀ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਆਪਣੇ ਪਿਆਰ ਨੂੰ ਵੀ ਤਾਕ ‘ਤੇ ਰੱਖ ਦਿੰਦੀ ਹੈ । ਇਸ ਗੀਤ ‘ਚ ਅੱਜ ਕੱਲ੍ਹ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਆਪਣੇ ਮਤਲਬ ਲਈ ਕੁਝ ਲੋਕ ਆਪਣੇ ਪਿਆਰ ਨੂੰ ਅੱਖੋ ਪਰੋਖੇ ਕਰ ਦਿੰਦੇ ਹਨ ਅਤੇ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ।

balraj balraj

ਗਾਇਕ ਬਲਰਾਜ ਨੇ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਗਾਇਆ ਹੈ ਅਤੇ ਸੁਖਪਾਲ ਔਜਲਾ ਨੇ ਬਹੁਤ ਹੀ ਖੂਬਸੂਰਤ ਬੋਲਾਂ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੀ ਵੇਖ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network