ਗਾਇਕ ਬਲਵੀਰ ਬੋਪਾਰਾਏ ਇੱਕ ਲੰਬੇ ਅਰਸੇ ਤੋਂ ਬਾਅਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ

written by Lajwinder kaur | September 17, 2021

ਬਲਵੀਰ ਬੋਪਾਰਾਏ Balvir Boparai ਇੱਕ ਅਜਿਹਾ ਗਾਇਕ ਅਤੇ ਗੀਤਕਾਰ ਜਿਸ ਨੇ ਜੋ ਵੀ ਲਿਖਿਆ ਅਤੇ ਗਾਇਆ ਉਹ ਹਿੱਟ ਰਿਹਾ ਹੈ। ਉਸ ਦੀ ਕਲਮ ਨੇ ਅਨੇਕਾਂ ਹੀ ਹਿੱਟ ਗੀਤਾਂ ਨੂੰ ਸਿਰਜਿਆ । ਇੱਕ ਵਾਰ ਫਿਰ ਤੋਂ ਪੰਜਾਬੀ ਗਾਇਕ ਬਲਵੀਰ ਬੋਪਾਰਾਏ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ  ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ

inside image of balvir boparai new song lishkor poster-min image source-instagram

ਉਹ ਲਿਸ਼ਕੋਰ (Lishkor)ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ਦੀ ਗਾਇਕੀ ਤੇ ਬੋਲ ਖੁਦ ਬਲਵੀਰ ਬੋਪਾਰਾਏ ਨੇ ਤਿਆਰ ਕੀਤਾ ਹੈ। ਗੀਤ 'ਚ ਮਿਊਜ਼ਿਕ ਹੋਵੇਗਾ ਪ੍ਰਿੰਸ ਘੁੰਮਣ ਦਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਵੇਗਾ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ। ਇਸ ਤੋਂ ਪਹਿਲਾਂ ਉਹ ਸਾਲ 2019 ਚ ਸੈਂਡ ਸੌਂਗ ‘ਯੁੱਗ ਤ੍ਰੇਤੇ ਤੋਂ’ ਲੈ ਕੇ ਆਏ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ : ‘ਸਰਦੂਲ ਸਿਕੰਦਰ ਭਾਜੀ ਦਾ ਹਸਪਤਾਲ ਜਾਣ ਤੋਂ ਦੋ ਦਿਨ ਪਹਿਲਾਂ ਰਿਕਾਰਡ ਕੀਤਾ ਗੀਤ 'ਕਿਸਾਨੀ''- ਦੇਬੀ ਮਖਸੂਸਪੁਰੀ

inside image of balvir boparai-min image source-instagram

ਬਲਵੀਰ ਬੋਪਾਰਾਏ ਜਿਹਨਾਂ ਨੇ ‘ਦੇ ਲੈ ਗੇੜਾ ਸ਼ੌਕ ਦਾ ਨਣਾਨੇ ਗੋਰੀਏ’ ਗੀਤ ਸਦਕਾ ਗੀਤਕਾਰ ਤੋਂ ਸਫਲ ਗਾਇਕ ਬਣੇ। ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ, ਜਿਵੇਂ ‘ਵੇ ਸ਼ੁਦਾਈਆ,ਮੇਰੇ ਪਿੱਛੋ ਹਾਲ ਕੀ ਬਣਾ ਲਿਆ’, ‘ਹੋਸਟਲ’, ਆਜੋ ਨੱਚ ਲੋ, ਛਰਾਟੇ ਆਦਿ ਗੀਤ ਸ਼ਾਮਿਲ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤਾਂ ਨਾਲ ਕਈ ਗਾਇਕ ਹਿੱਟ ਹੋਏ ਨੇ । ਦਿਲਜੀਤ ਦੋਸਾਂਝ,ਰਣਜੀਤ ਮਣੀ, ਜੈਜ਼ੀ ਬੀ,ਦਿਲਸ਼ਾਦ ਅਖ਼ਤਰ ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏੇ।

You may also like