ਗਾਇਕ ਭੁਪਿੰਦਰ ਗਿੱਲ ਰੁੱਝੇ ਘਰ ਦੇ ਕੰਮਾਂ ‘ਚ, ਵੀਡੀਓ ਕੀਤਾ ਸਾਂਝਾ

written by Shaminder | June 18, 2021

ਗਾਇਕ ਭੁਪਿੰਦਰ ਗਿੱਲ ਏਨੀਂ ਦਿਨੀਂ ਆਪਣੇ ਘਰ ਦੇ ਕੰਮਾਂ ‘ਚ ਰੁੱਝੇ ਹੋਏ ਹਨ ਅਤੇ ਅਕਸਰ ਆਪਣੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਭੁਪਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਪਸ਼ੂਆਂ ਦੇ ਲਈ ਪੱਠੇ ਕੁਤਰਦੇ ਹੋਏ ਨਜ਼ਰ ਆ ਰਹੇ ਹਨ ।

Bhupinder Gill Image From Instagram
ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ ‘ਇਹ ਦਿਲ ਕਮਲਾ ਝੱਲਾ’ ਰਿਲੀਜ਼ 
Bhupinder gill Image From Instagram
ਇਸੇ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਆਉਂਦਾ ਹੈ ਅਤੇ ਪੁੱਛਦਾ ਹੈ ਕਿ ਪੱਠੇ ਲੈਣ ਜਾਣਾ ਹੈ, ਜਿਸ ‘ਤੇ ਗਾਇਕ ਕਹਿੰਦਾ ਹੈ ਕਿ ਇਨ੍ਹਾਂ ਵਾਸਤੇ ਪੱਠੇ ਕੁਤਰ ਲਵਾਂ ਫਿਰ ਚੱਲਦੇ ਹਾਂ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘ਇਹ ਮੇਰਾ ਬਹੁਤ ਪੁਰਾਣਾ ਸਾਥੀ ਹੈ ਅਤੇ ਬਹੁਤ ਪੱਠੇ ਕੁਤਰੇ ਇਹਦੇ ਨਾਲ ਜ਼ਿਲ੍ਹਾ ਬਰਨਾਲਾ ਪਿੰਡ ਜੰਗੀਆਣਾ’।
Image From Instagram
ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਭੁਪਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ ਹੈ ।
 
View this post on Instagram
 

A post shared by BHUPINDER GILL (@imbhupinder_gill)

0 Comments
0

You may also like