ਗਾਇਕ ਸੀ ਜੀਤ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼

Written by  Shaminder   |  December 17th 2020 01:43 PM  |  Updated: December 17th 2020 01:43 PM

ਗਾਇਕ ਸੀ ਜੀਤ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼

ਗਾਇਕ ਸੀ ਜੀਤ ਦਾ ਨਵਾਂ ਗੀਤ ‘ਵਿਆਹ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਸੀ ਜੀਤ ਨੇ ਹੀ ਲਿਖੇ ਹਨ । ਮਿਉਜ਼ਿਕ ਦਿੱਤਾ ਹੈ ਗੌਰੀ ਲਲਿਤ ਨੇ ਅਤੇ ਫੀਮੇਲ ਮਾਡਲ ਦੇ ਤੌਰ ‘ਤੇ ਤਨੁਜਾ ਚੌਹਾਨ ਨਜ਼ਰ ਆ ਰਹੇ ਹਨ ।

c jeet

ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਗੱਭਰੂ ਦੇ ਪਿਆਰ ‘ਚ ਗ੍ਰਿਫਤਾਰ ਹੈ ਤੇ ਉਸ ਦੇ ਖਿਆਲਾਂ ‘ਚ ਹੀ ਗੁਆਚੀ ਰਹਿੰਦੀ ਹੈ । ਉਸ ਨੂੰ ਅਕਸਰ ਉਸ ਗੱਭਰੂ ਦੇ ਹੀ ਸੁਫਨੇ ਆਉਂਦੇ ਹਨ ਅਤੇ ਸੁਫ਼ਨੇ ‘ਚ ਹੀ ਉਸ ਦਾ ਵਿਆਹ ਵੀ ਹੋ ਜਾਂਦਾ ਹੈ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਇੱਕ ਵਾਰ ਫਿਰ ਟਵਿੱਟਰ ਤੇ ਲਿਆ ਲੰਮੇ ਹੱਥੀਂ

c jeet

ਕੁੱਲ ਮਿਲਾ ਕੇ ਇਸ ਗੀਤ ‘ਚ ਦੋ ਰੂਹਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਸੁਣ ਸਕਦੇ ਹੋ ।

c jeet

ਇਹ ਗੀਤ ਉਸ ਮੌਕੇ ‘ਤੇ ਰਿਲੀਜ਼ ਕੀਤਾ ਗਿਆ ਹੈ ਜਦੋਂ ਵਿਆਹਾਂ ਦਾ ਸੀਜ਼ਨ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ । ਗੀਤ ਸਰੋਤਿਆਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network