ਗਾਇਕ ਦਲੇਰ ਮਹਿੰਦੀ ਨੇ ਪਟਨਾ ਸਾਹਿਬ 'ਚ ਹੜ੍ਹ ਪੀੜਤਾਂ ਦੀ ਮਦਦ ਦੀ ਕੀਤੀ ਅਪੀਲ

Written by  Shaminder   |  October 05th 2019 05:02 PM  |  Updated: October 05th 2019 05:02 PM

ਗਾਇਕ ਦਲੇਰ ਮਹਿੰਦੀ ਨੇ ਪਟਨਾ ਸਾਹਿਬ 'ਚ ਹੜ੍ਹ ਪੀੜਤਾਂ ਦੀ ਮਦਦ ਦੀ ਕੀਤੀ ਅਪੀਲ

ਗਾਇਕ ਦਲੇਰ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਉਹ ਬਿਹਾਰ ਦੇ ਪਟਨਾ ਸਾਹਿਬ 'ਚ ਹੜ੍ਹ ਕਾਰਨ ਹੋਈ ਤਬਾਹੀ ਬਾਰੇ ਗੱਲਬਾਤ ਕਰ ਰਹੇ ਨੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਪਟਨਾ ਸਾਹਿਬ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਨੇ ।

ਹੋਰ ਵੇਖੋ :ਇਸ ਵਜ੍ਹਾ ਕਰਕੇ 11 ਸਾਲ ਦੀ ਉਮਰ ‘ਚ ਘਰੋਂ ਭੱਜ ਗਏ ਸਨ ਦਲੇਰ ਮਹਿੰਦੀ, ਇਸ ਲਈ ਰੱਖਿਆ ਗਿਆ ਦਲੇਰ ਮਹਿੰਦੀ ਨਾਂਅ

https://www.instagram.com/p/B3CWv7NBR4j/

ਇਸ ਵੀਡੀਓ 'ਚ ਉਹ ਕਹਿ ਰਹੇ ਨੇ ਕਿ ਇਹ ਮੌਕਾ ਕਿਸੇ ਨੂੰ ਚੰਗਾ ਜਾਂ ਮਾੜਾ ਕਹਿਣ ਦਾ ਨਹੀਂ ਹੈ ਬਲਕਿ ਇਸ ਬੁਰੇ ਵਕਤ 'ਚ ਸਭ ਨੂੰ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ।

https://www.instagram.com/p/B3D7uneBz4z/

ਦੱਸ ਦਈਏ ਕਿ ਹੜ੍ਹ ਕਾਰਨ ਬਿਹਾਰ 'ਚ ਵੱਡੀ ਤਬਾਹੀ ਹੋਈ ਹੈ ਅਤੇ ਲੋਕਾਂ ਦੀ ਮਦਦ ਲਈ ਖਾਲਸਾ ਏਡ ਅੱਗੇ ਆਈ ਹੈ ਅਤੇ ਉੱਥੇ ਲੋਕਾਂ ਨੂੰ ਹਰ ਮਦਦ ਮੁੱਹਈਆ ਕਰਵਾ ਰਹੀ ਹੈ ।ਹੜ੍ਹ ਨਾਲ ਨਜਿੱਠਣ 'ਚ ਕਾਫ਼ੀ ਸਮਾਂ ਲੱਗੇਗਾ। ਬਿਹਾਰ ਦੀਆਂ ਤਸਵੀਰਾਂ ਦੇਖੋਂ ਤਾਂ ਭਿਆਨਕ ਨਜ਼ਰ ਆਉਂਦੀਆਂ ਹਨ। ਘਰਾਂ 'ਚ ਲੱਕ ਤਕ ਪਾਣੀ ਦਾਖ਼ਲ ਹੋਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network