ਮਨੁੱਖਤਾ ਦੀ ਭਲਾਈ ਲਈ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਚੁੱਕਿਆ ਇਹ ਕਦਮ,ਵੀਡੀਓ ਹੋ ਰਿਹਾ ਵਾਇਰਲ

Written by  Shaminder   |  December 27th 2019 05:46 PM  |  Updated: December 27th 2019 05:46 PM

ਮਨੁੱਖਤਾ ਦੀ ਭਲਾਈ ਲਈ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਚੁੱਕਿਆ ਇਹ ਕਦਮ,ਵੀਡੀਓ ਹੋ ਰਿਹਾ ਵਾਇਰਲ

ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀਡੀਓਜ਼ ਵੀ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ  ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਦੌਰਾਨ ਇਹ ਗਾਇਕ ਜੋੜੀ ਖੂਨਦਾਨ ਕਰਨ ਲਈ ਪਹੁੰਚੀ ।

ਹੋਰ ਵੇਖੋ:ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਕਰਦਾ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਗੀਤ ਹੋਇਆ ਰਿਲੀਜ਼

https://www.facebook.com/deepdhillon/videos/1055568961455582/?__tn__=%2Cd%2CP-R&eid=ARBJjq9b-FurL3XyI0fbKoXAH_bWzduPIAZ6AZV5tKWaImP9BorF64i1sM7dFu0Msj4hgAnGhO7c-awv

ਇਸ ਵੀਡੀਓ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਗੁਣਤਾਸ ਵੈਲਫੇਅਰ ਸੁਸਾਇਟੀ ਵੱਲੋਂ ਲੁਧਿਆਣਾ 'ਚ ਇੱਕ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ ਸੀ ।ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇਸ ਕਂੈਪ 'ਚ ਜਿੱਥੇ ਆਮ ਲੋਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਉੱਥੇ ਹੀ ਕਈ ਪ੍ਰਸਿੱਧ ਹਸਤੀਆਂ ਨੇ ਵੀ ਇਸ ਖੂਨਦਾਨ ਕੈਂਪ 'ਚ ਸ਼ਿਰਕਤ ਕੀਤੀ ।

https://www.instagram.com/p/B6XPmd4HD6Q/

ਦੋਵਾਂ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇਹ ਜੋੜੀ ਦੇ ਰਹੀ ਹੈ ਹਾਲ 'ਚ ਹੀ ਦੋਵਾਂ ਦਾ ਸਤਿਕਾਰ ਬਜ਼ੁਰਗਾਂ ਦਾ-੨ ਗੀਤ ਆਇਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network