ਚੋਣ ਨਤੀਜਿਆਂ ਦੌਰਾਨ ਕਿਵੇਂ ਵੱਧਦੀਆਂ ਹਨ ਲੀਡਰਾਂ ਦੀਆਂ ਧੜਕਣਾਂ,ਸੁਣੋ ਇਸ ਗਾਇਕਾ ਦਾ ਗਾਣਾ

written by Shaminder | May 23, 2019

ਲੋਕ ਸਭਾ ਚੋਣਾਂ ਦੇ ਅੱਜ ਨਤੀਜੇ ਆ ਰਹੇ ਹਨ ਅਤੇ ਹਰ ਕਿਸੇ ਨੂੰ ਚੋਣਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਅਜਿਹੇ 'ਚ ਚੋਣ ਫੀਵਰ ਤੋਂ ਪੰਜਾਬੀ ਗਾਇਕਾ ਦੀਪਕ ਢਿੱਲੋਂ ਵੀ ਬਚ ਨਹੀਂ ਸਕੀ । ਹੋਰ ਵੇਖੋ:‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ’ ਵਰਗੇ ਹਿੱਟ ਗੀਤ ਗਾਏ ਸਨ ਰੇਸ਼ਮ ਰੰਗੀਲਾ ਨੇ, ਜਾਣੋਂ ਪੂਰੀ ਕਹਾਣੀ https://www.instagram.com/p/BxrYNB3BsGt/ ਉਨਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਚੋਣ ਨਤੀਜਿਆਂ ਨਾਲ ਸਬੰਧਤ ਗੀਤ ਗਾ ਰਹੇ ਨੇ । ਉਨ੍ਹਾਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਸਿਆਸੀ ਆਗੂਆਂ ਦੀ ਹਾਲਤ ਨੂੰ ਆਪਣੇ ਹੀ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗਾਇਕਾ ਦੀਪਕ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਗੀਤ 'ਚ ਉਨ੍ਹਾਂ ਦੇ ਨਾਲ ਇੱਕ ਹੋਰ ਵੀ ਕੁੜੀ ਨਜ਼ਰ ਆ ਰਹੀ ਹੈ ਜੋ ਉਨ੍ਹਾਂ ਦਾ ਸਾਥ ਦੇ ਰਹੀ ਹੈ ।

0 Comments
0

You may also like