ਗਾਇਕ ਐਲੀ ਮਾਂਗਟ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਕੰਮ ਕਰਕੇ ਬਨਾਉਣ ਜਾ ਰਹੇ ਹਨ ਨਵਾਂ ਰਿਕਾਰਡ

written by Rupinder Kaler | September 01, 2021

ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਗਾਇਕ ਐਲੀ ਮਾਂਗਟ (Elly Mangat ) ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ । ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ’ਤੇ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿਚਿਆ ਹੈ । ਐਲੀ ਮਾਂਗਟ (Elly Mangat ) ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਉਹ ਇੱਕ ਦਿਨ ਵਿੱਚ 3 ਮਿਊਜ਼ਿਕ ਵੀਡੀਓ (Music Videos) ਰਿਲੀਜ਼ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਨਵਾਂ ਰਿਕਾਰਡ ਬਨਾਉੇਣਗੇ ।

Pic Courtesy: Instagram

ਹੋਰ ਪੜ੍ਹੋ :

ਅਦਾਕਾਰ ਪ੍ਰਮੀਸ਼ ਵਰਮਾ ਦਾ ਹੋਣ ਜਾ ਰਿਹਾ ਹੈ ਵਿਆਹ …! ਸ਼ੈਰੀ ਮਾਨ ਨੇ ਸ਼ੇਅਰ ਕੀਤੀ ਇਸ ਤਰ੍ਹਾਂ ਦੀ ਪੋਸਟ

Pic Courtesy: Instagram

ਜੇਕਰ ਐਲੀ (Elly Mangat ) ਇਸ ਤਰ੍ਹਾਂ ਕਰਦੇ ਹਨ ਤਾਂ ਇਹ ਆਪਣੇ ਆਪ ਵਿੱਚ ਇੰਡਸਟਰੀ ਵਿੱਚ ਇੱਕ ਰਿਕਾਰਡ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਪੰਜਾਬੀ ਕਲਾਕਾਰ ਨੇ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਇੱਕੋ ਦਿਨ 3 ਮਿਊਜ਼ਿਕ ਵੀਡੀਓ ਰਿਲੀਜ਼ ਕਰਦੇ ਨਹੀਂ ਵੇਖਿਆ ਗਿਆ ।

 

View this post on Instagram

 

A post shared by Elly Mangat (@ellymangat)


ਐਲੀ (Elly Mangat ) ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਐਲੀ ਦੀ ‘ਉਸਤਾਦ ਜੀ’ ਐਲਬਮ ਰਿਲੀਜ਼ ਹੋਈ ਸੀ, ਜਿਸ ਵਿੱਚ 25 ਗਾਣੇ ਸਨ । ਇਹ ਐਲਬਮ ਵੀ ਆਪਣੇ ਆਪ ਵਿੱਚ ਰਿਕਾਰਡ ਸੀ ਕਿਉਂਕਿ ਏਨੇਂ ਗਾਣਿਆਂ ਵਾਲੀ ਐਲਬਮ ਕਦੇ ਰਿਲੀਜ਼ ਨਹੀਂ ਹੋਈ । ਹੁਣ ਐਲੀ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੇ ਹਨ ।

0 Comments
0

You may also like