ਗਾਇਕ ਜੀ ਖ਼ਾਨ ਨੇ ਆਪਣੀ ਮਾਂ ਦੇ ਜਨਮਦਿਨ 'ਤੇ ਸਾਂਝੀ ਕੀਤੀ ਭਾਵੁਕ ਪੋਸਟ,ਕਿਹਾ 'ਹਰ ਜਨਮ 'ਚ ਤੇਰਾ ਹੀ ਪੁੱਤ ਬਣਾਂ'

written by Aaseen Khan | November 16, 2019

ਗਾਇਕ ਜੀ ਖ਼ਾਨ ਜਿਸ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆ ਭਰ 'ਚ ਮਨਵਾਇਆ ਹੈ। ਜੀ ਖ਼ਾਨ ਅੱਜ ਆਪਣੀ ਬੇਬੇ ਦਾ ਜਨਮਦਿਨ ਮਨਾ ਰਹੇ ਹਨ ਜਿਸ ਦੇ ਸੰਬੰਧ 'ਚ ਉਹਨਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜੀ ਖ਼ਾਨ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,'ਜਨਮਦਿਨ ਮੁਬਾਰਕ ਬੇਬੇ,ਬਹੁਤ ਲੰਬੀ ਉਮਰ ਹੋਵੇ ਤੇ ਅੱਲ੍ਹਾ ਕਰੇ ਹਰ ਜਨਮ 'ਚ ਮੈਨੂੰ ਤੇਰਾ ਹੀ ਪੁੱਤ ਬਣਾ ਕੇ ਭੇਜੇ। ਤੁਸੀਂ ਕਰੋ ਵਿਸ਼ ਮੇਰੀ ਮਾਂ ਨੂੰ'।

ਜੀ ਖ਼ਾਨ ਦੀ ਇਸ ਪੋਸਟ 'ਤੇ ਉਹਨਾਂ ਦੇ ਫੈਨਸ ਵੀ ਬੇਬੇ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਲੰਬੀ ਉਮਰ ਦੀਆਂ ਦੁਆਵਾਂ ਕਰ ਰਹੇ ਹਨ। ਪਿਛਲੇ ਦਿਨੀਂ ਰਿਲੀਜ਼ ਹੋਏ ਡਾਲਰ ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਜੀ ਖ਼ਾਨ ਦਾ ਗਾਣਾ ਟਰੈਂਡਿੰਗ 'ਚ ਬਣਿਆ ਹੋਇਆ ਹੈ। ਉਹਨਾਂ ਦਾ ਇਹ ਉਹ ਹੀ ਗੀਤ ਸੀ ਜਿਸ ਨੇ ਜੀ ਖ਼ਾਨ ਨੂੰ ਸਟੇਜ 'ਤੇ ਪਹਿਚਾਣ ਦਿਵਾਈ ਸੀ। ਹੋਰ ਵੇਖੋ : ‘ਚੱਲ ਮੇਰਾ ਪੁੱਤ 2’ ਦੀ ਸ਼ੂਟਿੰਗ ਹੋਈ ਸ਼ੁਰੂ, ਪਾਕਿਸਤਾਨੀ ਕਲਾਕਾਰ ਵੀ ਆਏ ਨਜ਼ਰ, ਸ਼ੂਟਿੰਗ ਤੋਂ ਪਹਿਲਾਂ ਹੋਈ ਅਰਦਾਸ
ਗੈਰੀ ਸੰਧੂ ਦੀ ਆਵਾਜ਼ ਵੀ ਇਸ ਗਾਣੇ ਦੇ ਬੈਕਗਰਾਉਂਡ 'ਚ ਸੁਣਨ ਮਿਲ ਰਹੀ ਹੈ। ਗੈਰੀ ਸੰਧੂ ਨੂੰ ਆਪਣਾ ਉਸਤਾਦ ਮੰਨਦੇ ਜੀ ਖ਼ਾਨ ਗੈਰੀ ਸੰਧੂ ਦੇ ਸਾਥ ਦੇ ਚਲਦਿਆਂ ਵੀ ਆਪਣਾ ਚੰਗਾ ਨਾਮ ਬਣਾ ਚੁੱਕੇ ਹਨ। ਉਹ ਕਈ ਗੀਤ ਗੈਰੀ ਸੰਧੂ ਦੇ ਲਿਖੇ ਅਤੇ ਨਾਲ ਵੀ ਗਾ ਚੁੱਕਿਆ ਹੈ। ਜੀ ਖ਼ਾਨ ਦੀ ਬੇਬੇ ਦੇ ਜਨਮਦਿਨ 'ਤੇ ਹਰ ਕੋਈ ਉਹਨਾਂ ਨੂੰ ਵਧਾਈ ਦੇ ਰਿਹਾ ਹੈ।

0 Comments
0

You may also like