ਦਿਲ ਦਾ ਦਰਦ ਬਿਆਨ ਕਰਦਾ ਹੈ ਜੀ ਖ਼ਾਨ ਦਾ ਇਹ ਖ਼ੂਬਸੂਰਤ ਗੀਤ, ਦੇਖੋ ਵੀਡੀਓ

written by Aaseen Khan | May 23, 2019

ਦਿਲ ਦਾ ਦਰਦ ਬਿਆਨ ਕਰਦਾ ਹੈ ਜੀ ਖ਼ਾਨ ਦਾ ਇਹ ਖ਼ੂਬਸੂਰਤ ਗੀਤ, ਦੇਖੋ ਵੀਡੀਓ : ਜੀ ਖ਼ਾਨ ਪੰਜਾਬ ਦਾ ਉਹ ਸੁਰੀਲਾ ਗਾਇਕ ਜਿਸ ਨੇ ਆਪਣੀ ਗਾਇਕੀ ਦੇ ਦਮ ਵੱਡਾ ਨਾਮ ਪੰਜਾਬੀ ਸੰਗੀਤ ਦੀ ਦੁਨੀਆਂ 'ਚ ਖੱਟਿਆ ਹੈ। ਉਹਨਾਂ ਦੇ ਆਏ ਦਿਨ ਹੀ ਲਾਈਵ ਅਖੜਿਆਂ 'ਚ ਗਾਏ ਗੀਤ ਵਾਇਰਲ ਹੁੰਦੇ ਰਹਿੰਦੇ ਹਨ ਤੇ ਇਸ ਵਾਰ ਵੀ ਲਾਈਵ ਗੀਤ ਗਾਇਆ ਹੋਇਆ ਵਾਇਰਲ ਹੋ ਰਿਹਾ ਹੈ ਪਰ ਕਿਸੇ ਅਖਾੜੇ ਦੀ ਸਟੇਜ 'ਤੇ ਨਹੀਂ ਬਲਕਿ ਸਟੂਡੀਓ 'ਚ ਗਾਇਆ ਬੜਾ ਹੀ ਖ਼ੂਬਸੂਰਤ ਗੀਤ ਵਾਇਰਲ ਹੋ ਰਿਹਾ ਹੈ। ਇਹ ਖ਼ਬਰ ਲਿਖਣ ਤੱਕ ਜੀ ਖਾਨ ਵੱਲੋਂ ਗਾਇਆ ਇਹ ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ।

 
View this post on Instagram
 

??? #gkhan #khan #songs #song #swag #punjabisuits #tiktok #travelgram

A post shared by @ music__loverz___ on

ਜੀ ਖ਼ਾਨ ਵੱਲੋਂ ਗਾਇਆ ਇਹ ਗੀਤ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਦਾ ਹੈ। ਇਸ 'ਚ ਜੀ ਖ਼ਾਨ ਦੀ ਸ਼ਾਨਦਾਰ ਗਾਇਕੀ ਦਾ ਨਜ਼ਾਰਾ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਆਰ ਕਰਨ ਵਾਲਿਆਂ ਦੇ ਦਿਲ ਦੇ ਦਰਦ ਨੂੰ ਵੀ ਬਿਆਨ ਕਰਦਾ ਹੈ ਜੀ ਖ਼ਾਨ ਵੱਲੋਂ ਗਾਇਆ ਇਹ ਗੀਤ। ਹੋਰ ਵੇਖੋ : ਲਓ ਜੀ ਆ ਗਈ ਐ 'ਬਿਊਟੀਫੁਲ ਜੱਟੀ' ਤੇ ਆਉਂਦਿਆਂ ਹੀ ਛਾ ਗਈ ਹੈ ਸਭ 'ਤੇ, ਦੇਖੋ ਵੀਡੀਓ
 
View this post on Instagram
 

Aajo ji milde aa kal de show mere Apne pind Bhadaur ch love u ??????

A post shared by G Khan (@officialgkhan) on

ਜੀ ਖ਼ਾਨ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਗੋਰਾ ਰੰਗ, ਖ਼ਾਨ ਸਾਬ੍ਹ ਨਾਲ 'ਸੱਜਣਾ' ਗੀਤ, ਕੁਝ ਦਿਨ ਪਹਿਲਾਂ ਉਹਨਾਂ ਦਾ ਡਿਊਟ ਗੀਤ 'ਚੰਡੀਗੜ੍ਹ' ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਜੀ ਖ਼ਾਨ ਪੰਜਾਬੀ ਸੰਗੀਤ ਦੇ ਉਸਤਾਦਾਂ ਨਾਲ ਕਈ ਵਾਰ ਸਟੇਜ ਸਾਂਝੀ ਕਰਦੇ ਹੋਏ ਨਜ਼ਰ ਆ ਚੁੱਕੇ ਹਨ ਜਿੰਨ੍ਹਾਂ 'ਚ ਸਰਦੂਲ ਸਿਕੰਦਰ, ਮਾਸਟਰ ਸਲੀਮ, ਫਿਰੋਜ਼ ਖ਼ਾਨ ਵਰਗੇ ਨਾਮ ਸ਼ਾਮਿਲ ਹਨ।

0 Comments
0

You may also like