ਗਾਇਕ ਜੀ ਖ਼ਾਨ ਦਾ ਗੀਤ ‘ਪਿਆਰ ਨੀ ਕਰਦਾ’ ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | February 22, 2021

ਗਾਇਕ ਜੀ ਖ਼ਾਨ ਦਾ ਨਵਾਂ ਗੀਤ ‘ਪਿਆਰ ਨੀ ਕਰਦਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੈਰੀ ਸੰਧੂ ਵੱਲੋਂ ਲਿਖੇ ਗਏ ਹਨ । ਵੀਡੀਓ ਬਿੱਲਾ ਸੈਂਹਬੀ ਵੱਲੋਂ ਬਣਾਇਆ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਇੱਕ ਕੁੜੀ ਦੇ ਪੱਖ ਤੋਂ ਜੀ ਖ਼ਾਨ ਨੇ ਗਾਇਆ ਹੈ । pyar ni karda ਹੋਰ ਪੜ੍ਹੋ  : ਪੰਜਾਬ ਦੇ ਨੌਜਵਾਨਾਂ ਨੂੰ ਡਰਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਪਾ ਰਹੀ ਹੈ ਝੂਠੇ ਕੇਸ, ਕਿਹਾ ਇੰਦਰਜੀਤ ਨਿੱਕੂ ਨੇ
pyar ni karda ਇਸ ਗੀਤ ‘ਚ ਕੁੜੀ ਗੱਭਰੂ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਪਿਆਰ ਨਹੀਂ ਕਰਦਾ। ਇਹ ਮੁਟਿਆਰ ਇਸ ਗੱਭਰੂ ਤੋਂ ਸਿਰਫ ਪਿਆਰ ਹੀ ਮੰਗਦੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੀ ਖ਼ਾਨ ਅਤੇ ਗੈਰੀ ਸੰਧੂ ਦੀ ਜੋੜੀ ਕਈ ਹਿੱਟ ਗੀਤ ਦੇ ਚੁੱਕੀ ਹੈ ।ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟਸ ਦੇ ਰਹੇ ਹਨ । ਇਸ ਰੋਮਾਂਟਿਕ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । g khan ਇਸ ਤੋਂ ਪਹਿਲਾਂ ਜੀ ਖ਼ਾਨ ਅਤੇ ਅਫਸਾਨਾ ਖ਼ਾਨ ਦੀ ਜੋੜੀ ਨੇ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਗਾ ਕੇ ਖੂਬ ਵਾਹਵਾਹੀ ਖੱਟੀ ਸੀ । ਇਸ ਗੀਤ ਨੂੰ ਵੀ ਗੈਰੀ ਸੰਧੂ ਨੇ ਲਿਖਿਆ ਸੀ ।

 
View this post on Instagram
 

A post shared by Garry Sandhu (@officialgarrysandhu)

0 Comments
0

You may also like