ਗਗਨ ਕੋਕਰੀ ਅਤੇ ਬੋਹੀਮੀਆ ਜਲਦ ਨਵੇਂ ਗੀਤ 'ਖ਼ਾਸ ਬੰਦੇ' ਨਾਲ ਹੋਣਗੇ ਹਾਜ਼ਰ

Written by  Shaminder   |  October 24th 2019 10:20 AM  |  Updated: October 24th 2019 10:20 AM

ਗਗਨ ਕੋਕਰੀ ਅਤੇ ਬੋਹੀਮੀਆ ਜਲਦ ਨਵੇਂ ਗੀਤ 'ਖ਼ਾਸ ਬੰਦੇ' ਨਾਲ ਹੋਣਗੇ ਹਾਜ਼ਰ

ਕੋਕਰੀ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਵਾਲੇ ਨੇ । ਇਸ ਗੀਤ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਜੁਆਕਾਂ ਵਾਲੇ ਕੰਮ ਨਹੀਂ ਕਰੀ ਦੇ ਮਿੱਠਿਆ ।'ਖ਼ਾਸ ਬੰਦੇ' ਨਾਂਅ ਦੇ ਟਾਈਟਲ ਹੇਠ ਆ ਰਹੇ ਇਸ ਗੀਤ 'ਚ ਰੈਪਰ ਕਿੰਗ ਬੋਹੀਮੀਆ ਵੀ ਗਗਨ ਕੋਕਰੀ ਦੇ ਨਾਲ ਨਜ਼ਰ ਆਉਣਗੇ । ਇਸ ਗੀਤ ਨੂੰ ਮਨਮੋਰਡ ਅਤੇ ਗੁਣਬੀਰ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਨੇ ।

ਹੋਰ ਵੇਖੋ:ਗਗਨ ਕੋਕਰੀ ਨੇ ਵੀਡੀਓ ਸਾਂਝੀ ਕਰ ਦੱਸਿਆ ਕਿੰਝ ਨਵੀਂ ਗੱਡੀ ‘ਤੇ ਮਾਰਦੇ ਰਹਿੰਦੇ ਸੀ ਕੱਪੜਾ,ਸਟੂਡੈਂਟ ਲਾਈਫ ਦੀਆਂ ਯਾਦਾਂ ਕੀਤੀਆਂ ਤਾਜ਼ਾ, ਦੇਖੋ ਵੀਡੀਓ

https://www.instagram.com/p/B39dflWFihx/

ਗੀਤ ਦੇ ਬੋਲ ਨਿੰਦਰ ਤਲਵਾੜਾ ਦੇ ਲਿਖੇ ਹੋਏ ਨੇ ਫੀਚਰਿੰਗ 'ਚ ਫੀਮੇਲ ਕਲਾਕਾਰ ਜਸਕਿਰਨ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਗਨ ਕੋਕਰੀ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਨ੍ਹਾਂ 'ਚ ਸ਼ਤਰੰਜ,ਗੀਟੀਆਂ ਸਣੇ ਕਈ ਗੀਤ ਸ਼ਾਮਿਲ ਹਨ।

https://www.instagram.com/p/B36VnRnl2oP/

ਗਾਇਕੀ ਦੇ ਨਾਲ ਨਾਲ ਗਗਨ ਕੋਕਰੀ ਅਦਾਕਾਰੀ ਦੇ ਖੇਤਰ 'ਚ ਮੱਲਾਂ ਮਾਰ ਚੁੱਕੇ ਨੇ ।ਉਨ੍ਹਾਂ ਨੇ ਲਾਟੂ,ਯਾਰਾ ਵੇ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network