ਲਾਈਵ ਪਰਫਾਰਮੈਂਸ ਦੌਰਾਨ ਮਾਂ ਦੀ ਯਾਦ 'ਚ ਗੈਰੀ ਸੰਧੂ ਨੇ ਗਾਇਆ ਗੀਤ,ਗੀਤ ਗਾਉਂਦੇ ਗਾਉਂਦੇ ਰੋ ਪਏ ਗੈਰੀ

Written by  Shaminder   |  November 04th 2019 10:21 AM  |  Updated: November 04th 2019 10:21 AM

ਲਾਈਵ ਪਰਫਾਰਮੈਂਸ ਦੌਰਾਨ ਮਾਂ ਦੀ ਯਾਦ 'ਚ ਗੈਰੀ ਸੰਧੂ ਨੇ ਗਾਇਆ ਗੀਤ,ਗੀਤ ਗਾਉਂਦੇ ਗਾਉਂਦੇ ਰੋ ਪਏ ਗੈਰੀ

ਗੈਰੀ ਸੰਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਮਾਂ 'ਤੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਗਾਉਂਦੇ ਗਾਉਂਦੇ ਗੈਰੀ ਸੰਧੂ ਦਾ ਗਲਾ ਭਰ ਆਇਆ ਅਤੇ ਉਹ ਕੁਝ ਪਲਾਂ ਲਈ ਚੁੱਪ ਹੋ ਗਏ । ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ ।ਗੈਰੀ ਸੰਧੂ ਨੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ ਅਤੇ ਗਾਉਂਦੇ ਗਾਉਂਦੇ ਰੋ ਪਏ ।

ਹੋਰ ਵੇਖੋ:ਗੁਰੂ ਤੇ ਚੇਲਾ ਕਰ ਰਹੇ ਨੇ ਵਿਦੇਸ਼ੀ ਧਰਤੀ ‘ਤੇ ਮਸਤੀ, ਗੈਰੀ ਸੰਧੂ ਨੇ ਸਾਂਝੀ ਕੀਤੀ ਤਸਵੀਰ

https://www.instagram.com/p/B4baHMYJvho/

ਦੱਸ ਦਈਏ ਕਿ ਗੈਰੀ ਸੰਧੂ ਦੀ ਮਾਂ ਅਵਤਾਰ ਕੌਰ ਦਾ ਪਿਛਲੇ ਦਿਨੀਂ ਹੀ ਦਿਹਾਂਤ ਹੋਇਆ ਸੀ । ਉਹ ਆਪਣੀ ਮਾਂ ਦੇ ਬੇਹੱਦ ਕਰੀਬ ਸਨ ਅਤੇ ਅਕਸਰ ਉਹ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਵੀ ਹੋ ਗਿਆ ਸੀ ।

https://www.instagram.com/p/B4SUvroAbWK/

ਪਹਿਲਾਂ ਪਿਤਾ ਅਤੇ ਫਿਰ ਮਾਂ ਦਾ ਵਿਛੋੜਾ ਗੈਰੀ ਸੰਧੂ ਬਰਦਾਸ਼ ਨਹੀਂ ਕਰ ਪਾ ਰਹੇ ਅਤੇ ਮਾਪਿਆਂ ਦੇ ਜਾਣ ਤੋਂ ਬਾਅਦ ਉਹ ਬੇਹੱਦ ਇੱਕਲਾ ਮਹਿਸੂਸ ਕਰ ਰਹੇ ਹਨ ਅਤੇ ਉਹ ਪਰਫਾਮੈਂਸ ਦੇ ਦੌਰਾਨ ਵੀ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਰੋ ਪੈਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network