ਗੈਰੀ ਸੰਧੂ ਦਾ ਡਾਗਸ ਨਾਲ ਹੈ ਖਾਸ ਲਗਾਅ ,ਵੇਖੋ ਵੀਡਿਓ 

Written by  Shaminder   |  January 25th 2019 04:37 PM  |  Updated: January 25th 2019 04:37 PM

ਗੈਰੀ ਸੰਧੂ ਦਾ ਡਾਗਸ ਨਾਲ ਹੈ ਖਾਸ ਲਗਾਅ ,ਵੇਖੋ ਵੀਡਿਓ 

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਗੈਰੀ ਸੰਧੂ ਆਪਣੇ ਕੁੱਤਿਆਂ ਨਾਲ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੈਰੀ ਸੰਧੂ ਆਪਣੇ ਕੁੱਤਿਆਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਗੈਰੀ ਸੰਧੂ ਨੂੰ ਕੁੱਤੇ ਬਹੁਤ ਹੀ ਪਸੰਦ ਨੇ । ਕੁੱਤਿਆਂ ਪ੍ਰਤੀ ਉਨ੍ਹਾਂ ਦਾ ਪ੍ਰੇਮ ਵੇਖਦਿਆਂ ਹੀ ਬਣਦਾ ਹੈ ,ਉਹ ਵਿਹਲਾ ਸਮਾ ਆਪਣੇ ਕੁੱਤਿਆਂ ਨਾਲ ਬਿਤਾਉਂਦੇ ਨੇ ।

ਹੋਰ ਵੇਖੋ :ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ‘ਚ ਹੁਣ ਧਮਕ ਬੇਸ ਵਾਲਾ ਮੁੱਖ ਮੰਤਰੀ ਵੀ ਕੁੱਦਿਆ, ਦੇਖੋ ਵੀਡਿਓ

garry sandhu with his dogs garry sandhu with his dogs

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੈਰੀ ਸੰਧੂ ਆਪਣੇ ਪਿੰਡ ਵਾਲੇ ਘਰ 'ਚ ਹਨ । ਜਿੱਥੇ ਉਹ ਆਪਣੇ ਇਨ੍ਹਾਂ ਡਾਗੀਜ਼ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਫੀਮੇਲ ਡਾਗੀ ਦੇ ਬੱਚੇ ਨੂੰ ਜਦੋਂ ਕੁੱਛੜ ਚੁੱਕਿਆ ਤਾਂ ਉਸ ਦੀ ਮਾਂ ਵੀ ਗੈਰੀ ਦੇ ਪਿੱਛੇ ਪਿੱਛੇ ਦੌੜ ਪਈ ।

ਹੋਰ ਵੇਖੋ:ਵਡਾਲੀ ਭਰਾਵਾਂ ਦੀ ਜੋੜੀ ਇਸ ਕਰਕੇ ਗੀਤਾਂ ਦੀ ਰਿਕਾਰਡਿੰਗ ਘੱਟ ਤੇ ਲਾਈਵ ਸ਼ੋਅ ਜ਼ਿਆਦਾ ਕਰਦੇ ਸਨ, ਉਸਤਾਦ ਪਿਆਰੇ ਲਾਲ ਵਡਾਲੀ ਦੇ ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

https://www.instagram.com/p/BtDa_YlhCmn/

ਉਹ ਆਪਣੇ ਬੱਚੇ ਲਈ ਦੌੜੀ ਜਾਂ ਫਿਰ ਗੈਰੀ ਨਾਲ ਆਪਣਾ ਪਿਆਰ ਜਤਾ ਰਹੀ ਸੀ ,ਪਰ ਜਦੋਂ ਗੈਰੀ ਨੇ ਉਸ ਦੇ ਬੱਚੇ ਨੂੰ ਛੱਡਿਆ ਤਾਂ ਉਹ ਗੈਰੀ ਦੇ ਪਿੱਛੇ ਪਿੱਛੇ ਹੋ ਤੁਰੀ ਅਤੇ ਗੈਰੀ ਨੇ ਵੀ ਉਸ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ । ਗੈਰੀ ਸੰਧੂ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਗੀਤਾਂ ਨੂੰ ਪੰਜਾਬੀਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਖਾਸ ਕਰਕੇ ਯੰਗਸਟਰ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network