ਗੈਰੀ ਸੰਧੂ ਦੀ ਮਾਤਾ ਦੇ ਭੋਗ ਅਤੇ ਅੰਤਿਮ ਅਰਦਾਸ 'ਤੇ ਬੱਬੂ ਮਾਨ,ਗੁਰਲੇਜ਼ ਅਖਤਰ,ਕੇ.ਐੱਸ ਮੱਖਣ ਸਣੇ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

Written by  Shaminder   |  September 28th 2019 10:08 AM  |  Updated: September 28th 2019 10:08 AM

ਗੈਰੀ ਸੰਧੂ ਦੀ ਮਾਤਾ ਦੇ ਭੋਗ ਅਤੇ ਅੰਤਿਮ ਅਰਦਾਸ 'ਤੇ ਬੱਬੂ ਮਾਨ,ਗੁਰਲੇਜ਼ ਅਖਤਰ,ਕੇ.ਐੱਸ ਮੱਖਣ ਸਣੇ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਗੈਰੀ ਸੰਧੂ ਦੀ ਮਾਤਾ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਬੀਤੇ ਦਿਨ ਹੋਈ । ਇਸ ਮੌਕੇ ਪੰਜਾਬੀ ਸੰਗੀਤ ਜਗਤ ਦੀਆਂ ਨਾਮੀ ਹਸਤੀਆਂ ਨੇ ਪਹੁੰਚ ਕੇ ਗੈਰੀ ਸੰਧੂ ਦੀ ਮਾਤਾ ਜੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।

ਹੋਰ ਵੇਖੋ:ਗੈਰੀ ਸੰਧੂ ਨੇ ਆਪਣੀ ਮਾਂ ਨੂੰ ਲੈ ਕੇ ਪਾਈ ਭਾਵੁਕ ਪੋਸਟ,ਕੁਝ ਇਸ ਤਰ੍ਹਾਂ ਕਿਹਾ ਅਲਵਿਦਾ2019

https://www.instagram.com/p/B26SviWFkYk/

ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਬੱਬੂ ਮਾਨ,ਗੁਰਲੇਜ਼ ਅਖਤਰ,ਕੇ.ਐੱਸ ਮੱਖਣ,ਬਲਰਾਜ,ਰੇਸ਼ਮ ਸਿੰਘ ਅਨਮੋਲ ,ਕੁਲਵਿੰਦਰ ਕੈਲੀ ਸਣੇ ਕਈ ਗਾਇਕਾਂ ਨੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ।

https://www.instagram.com/p/B26tr_QFBdk/

ਇਸ ਮੌਕੇ ਸਭ ਨੇ ਨਮ ਅੱਖਾਂ ਨਾਲ ਮਾਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਗੈਰੀ ਸੰਧੂ ਨੂੰ ਇਸ ਦੁੱਖ ਦੀ ਘੜੀ 'ਚ ਹੌਂਸਲਾ ਦਿੱਤਾ । ਦੱਸ ਦਈਏ ਕਿ ਬੀਤੇ ਦਿਨੀਂ ਗੈਰੀ ਸੰਧੂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ।

https://www.instagram.com/p/B26VuVQFsT_/

ਇਸ ਤੋਂ ਪਹਿਲਾਂ ਗੈਰੀ ਸੰਧੂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਸੀ । ਗੈਰੀ ਸੰਧੂ ਆਪਣੇ ਪਿਤਾ ਦੀ ਮੌਤ ਦੇ ਦੁੱਖ ਨੂੰ ਅਜੇ ਭੁਲਾ ਵੀ ਨਹੀਂ ਸਨ ਸਕੇ ਕਿ ਮਾਂ ਦੇ ਦਿਹਾਂਤ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਹੈ । ਗੈਰੀ ਸੰਧੂ ਅੱਠ ਸਾਲਾਂ ਦੇ ਲੰਮੇ ਸਮੇਂ ਬੀਤੇ ਕੁਝ ਮਹੀਨੇ ਪਹਿਲਾਂ ਹੀ ਇੰਗਲੈਂਡ ਗਏ ਸਨ ਜਿਸ ਤੋਂ ਬਾਅਦ ਉਹ ਕਾਫੀ ਖੁਸ਼ ਸਨ,ਪਰ ਮਾਤਾ ਦੇ ਦਿਹਾਂਤ ਕਾਰਨ ਉਨ੍ਹਾਂ ਨੂੰ ਵੱਡਾ ਸਦਮਾ ਲੱਗਿਆ ਹੈ,ਜਿਸ ਚੋਂ ਉਭਰਨ ਲੱਗਿਆਂ ਉਨ੍ਹਾਂ ਨੂੰ ਸ਼ਾਇਦ ਲੰਮਾ ਸਮਾਂ ਲੱਗੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network