ਇਸ ਘਟਨਾ ਤੋਂ ਬਾਅਦ ਗਾਇਕ ਗੈਰੀ ਸੰਧੂ ਨੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ

written by Rupinder Kaler | September 14, 2021

ਗੈਰੀ ਸੰਧੂ (Garry Sandhu) ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗਾ ਲਿਖਾਰੀ ਵੀ ਹੈ । ਉਹ ਆਪਣੇ ਗਾਣੇ ਖੁਦ ਲਿਖਦਾ ਹੈ, ਬਲਕਿ ਹੋਰ ਗਾਇਕ ਵੀ ਉਸ ਦੇ ਲਿਖੇ ਗੀਤ ਗਾ ਕੇ ਹਿੱਟ ਹੋ ਰਹੇ ਹਨ । ਜੈਸਮੀਨ ਸੈਂਡਲਾਸ ਤੇ ਜੀ ਖ਼ਾਨ ਨੇ ਗੈਰੀ (Garry Sandhu)  ਦੇ ਲਿਖੇ ਕਈ ਗਾਣੇ ਹਨ ਜਿਹੜੇ ਕਿ ਸੁਪਰ ਹਿੱਟ ਹਨ ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗੈਰੀ (Garry Sandhu)  ਨੂੰ ਗਾਣੇ ਲਿਖਣੇ ਨਹੀਂ ਸਨ ਆਉਂਦੇ । ਪਰ ਗੈਰੀ ਦੀ ਜ਼ਿੰਦਗੀ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸਨ ਜਿਨ੍ਹਾਂ ਨੇ ਉਸ ਨੂੰ ਗੀਤ ਲਿਖਣ ਲਈ ਮਜ਼ਬੂਰ ਕਰ ਦਿੱਤਾ ।

Garry Sandhu Image Source: Instagram

ਹੋਰ ਪੜ੍ਹੋ :

ਮੁਨਮੁਨ ਦੱਤਾ ਨੂੰ ਡੇਟ ਕਰਨ ਦੀਆਂ ਖ਼ਬਰਾਂ ’ਤੇ ਟੱਪੂ ਉਰਫ ਰਾਜ ਨੇ ਕੱਢੀ ਭੜਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਦਿਲ ਦਾ ਹਾਲ

garry sandhu with white tiger Image Source: Instagram

ਕਹਿੰਦੇ ਹਨ ਕਿ ਜਦੋਂ ਗੈਰੀ ਸੰਧੂ (Garry Sandhu)  ਨੇ ਭਾਰਤ ਵਿੱਚ ਇੱਕ ਗੀਤਕਾਰ ਤੋਂ ਆਪਣਾ ਪਹਿਲਾ ਗਾਣਾ ਲਿਖਵਾਇਆ ਤਾਂ ਉਸ ਨੇ ਗੈਰੀ ਤੋਂ ਉਸ ਗਾਣੇ ਲਈ ਬਹੁਤ ਪੈਸੇ ਵਸੂਲੇ ਸਨ । ਪੰਜਾਬੀ ਇੰਡਸਟਰੀ ਵਿੱਚ ਕੋਈ ਕਨੈਕਸ਼ਨ ਨਾ ਹੋਣ ਕਰਕੇ ਗੈਰੀ ਇਹ ਗਾਣਾ ਸਮੇਂ ਸਿਰ ਰਿਕਾਰਡ ਤੇ ਰਿਲੀਜ਼ ਨਹੀਂ ਸੀ ਕਰ ਸਕਿਆ । ਜਦੋਂ ਤੱਕ ਗੈਰੀ (Garry Sandhu)  ਦਾ ਗਾਣਾ ਰਿਲੀਜ਼ ਹੁੰਦਾ ਉਦੋਂ ਤੱਕ ਕਿਸੇ ਹੋਰ ਗਾਇਕ ਨੇ ਇਹ ਗਾਣਾ ਗਾ ਦਿੱਤਾ ਸੀ ।

Garry Sandhu Image Source: Instagram

ਇਸ ਤੋਂ ਬਾਅਦ ਜਦੋਂ ਗੈਰੀ ਨੇ ਗੀਤਕਾਰ ਤੋਂ ਉਸ ਦੇ ਪੈਸੇ ਵਾਪਿਸ ਮੰਗੇ ਤਾਂ ਗੀਤਕਾਰ ਨੇ ਦੇਣ ਤੋਂ ਨਾਂਹ ਕਰ ਦਿੱਤੀ । ਇਸ ਘਟਨਾ ਤੋਂ ਬਾਅਦ ਗੈਰੀ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਗਾਉਣ ਦੇ ਨਾਲ ਨਾਲ ਗੀਤ ਲਿਖਣੇ ਵੀ ਚਾਹੀਦੇ ਹਨ । ਗੈਰੀ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ ਤੇ 7-8 ਗਾਣੇ ਲਿਖ ਦਿੱਤੇ ਜਿਹੜੇ ਕਿ ਉਸ ਦੀ ਐਲਬਮ ਵਿੱਚ ਸ਼ਾਮਿਲ ਕੀਤੇ ਗਏ । ਹੁਣ ਹਰ ਗਾਇਕ ਗੈਰੀ ਦਾ ਲਿਖੇ ਗੀਤ ਗਾਉਣਾ ਚਾਹੁੰਦਾ ਹੈ ।

You may also like