ਇਸ ਤਸਵੀਰ ‘ਚ ਛਿਪਿਆ ਹੈ ਪੰਜਾਬੀ ਇੰਡਸਟਰੀ ਦਾ ਪ੍ਰਸਿੱਧ ਅਦਾਕਾਰ ਅਤੇ ਗਾਇਕ, ਕੀ ਤੁਸੀਂ ਪਛਾਣਿਆ !
ਗਿੱਪੀ ਗਰੇਵਾਲ ਕੋਰੋਨਾ ਕਾਲ ਦੌਰਾਨ ਆਪਣਾ ਜ਼ਿਆਦਾਤਰ ਸਮਾਂ ਘਰ ‘ਚ ਹੀ ਗੁਜ਼ਾਰ ਰਹੇ ਨੇ । ਇਸ ਦੌਰਾਨ ਉਹ ਆਪਣੇ ਬੱਚਿਆਂ ਅਤੇ ਪਤਨੀ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਨੇ । ਉਹ ਅਕਸਰ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਕੇ ਆਪਣਾ ਸਮਾਂ ਗੁਜ਼ਾਰਦੇ ਨੇ । ਕਦੇ ਆਪਣੇ ਬੱਚਿਆਂ ਦੇ ਨਾਲ ਕੁਕਿੰਗ ਕਰਦੇ ਵਿਖਾਈ ਦਿੰਦੇ ਹਨ ਅਤੇ ਕਦੇ ਮੌਜ ਮਸਤੀ ਕਰਦੇ ਹੋਏ ਆਪਣੇ ਵੀਡੀਓ ਸ਼ੇਅਰ ਕਰਦੇ ਨੇ ।
ਹੋਰ ਪੜ੍ਹੋ:ਪਿਆਰ ਦੇ ਰੰਗਾਂ ਨਾਲ ਭਰਪੂਰ ਗਾਇਕ Saajz ਦਾ ਨਵਾਂ ਗੀਤ ‘ਅੱਲ੍ਹਾ ਖ਼ੈਰ ਕਰੇ’ ਹੋਇਆ ਰਿਲੀਜ਼
Gippy-Grewal
ਇਸੇ ਦੌਰਾਨ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦੇ ਰਹਿੰਦੇ ਨੇ । ਗਿੱਪੀ ਗਰੇਵਾਲ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ।
ਦਰਅਸਲ ਇਹ ਤਸਵੀਰ ਗਿੱਪੀ ਗਰੇਵਾਲ ਦੇ ਬਚਪਨ ਦੀ ਹੈ । ਜਿਸ ‘ਚ ਉਹ ਆਪਣੇ ਭਰਾ ਅਤੇ ਕੁਝ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਲੱਭੋ ਕਿੱਥੇ ਆ ਦੀ ਮੇਨ ਮੈਨ ?’।
ਇਸ ਤਸਵੀਰ ‘ਤੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਕਮੈਂਟਸ ਕਰ ਰਹੇ ਨੇ ਅਤੇ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਨੇ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਅੰਮ੍ਰਿਤ ਮਾਨ ਦੇ ਨਾਲ ਉਨ੍ਹਾਂ ਦਾ ਗੀਤ ਆਇਆ ਹੈ ‘ਦੀ ਮੇਨ ਮੈਨ’ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ । ਇਸ ਤੋਂ ਇਲਾਵਾ ਗਿੱਪੀ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ ।