ਕਿਸਾਨੀ ਅੰਦੋਲਨ ‘ਚੋਂ ਇਹ ਨਿੱਕਾ ਸਪੋਟਰ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਗਾਇਕ ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਖ਼ਾਸ ਤਸਵੀਰ

written by Lajwinder kaur | February 03, 2021

ਦੇਸ਼ ਦਾ ਅਨੰਦਾਤਾ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਸਰਹੱਦਾਂ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ । ਹੁਣ ਕਿਸਾਨਾਂ ਦੇ ਸਮਰਥਨ ‘ਚ ਹਾਲੀਵੁੱਡ ਦੀਆਂ ਕਈ ਹਸਤੀਆਂ ਵੀ ਅੱਗੇ ਆ ਗਈਆਂ ਨੇ ।  image of gippy grewal ਹੋਰ ਪੜ੍ਹੋ : ਹਾਲੀਵੁੱਡ ਗਾਇਕਾ ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਟਰੈਕ ‘RIRI’ ਨਾਲ ਕੀਤਾ ਧੰਨਵਾਦ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
farmer protest pic ਪੰਜਾਬੀ ਕਲਾਕਾਰ ਤਾਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਨੇ । ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕਿਸਾਨੀ ਅੰਦੋਲਨ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਇੱਕ ਤਸਵੀਰ ਸਭ ਤੋਂ ਛੋਟੇ ਕਿਸਾਨ ਸਪੋਟਰ ਦੀ ਕੀਤੀ ਹੈ । ਨਿੱਕੇ ਬੱਚੇ ਨੇ ਕਿਸਾਨੀ ਝੰਡੇ ਨੂੰ ਚੁੱਕਿਆ ਹੋਇਆ ਹੈ । ਦੂਜੀ ਤਸਵੀਰ ਚ ਉਹ ਇੱਕ ਬਜ਼ੁਰਗ ਕਿਸਾਨ ਨਜ਼ਰ ਆ ਰਹੇ ਨੇ, ਜਿਨ੍ਹਾਂ ਨੇ ਅਸੀਂ ਅੱਤਵਾਦੀ ਨਹੀਂ ਕਿਸਾਨ ਹਾਂ..ਕਿਸਾਨ ਏਕਤਾ ਜ਼ਿੰਦਾਬਾਦ ਵਾਲੀ ਤੱਖਤੀ ਫੜੀ ਹੋਈ ਹੈ । ਇਹ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । gippy grewal farmer post ਪੰਜਾਬੀ ਕਲਾਕਾਰ ਕਿਸਾਨੀ ਅੰਦੋਲਨ ਚ ਆਪਣੀ ਸੇਵਾਵਾਂ ਦੇ ਰਹੇ ਨੇ । ਇਸ ਤੋਂ ਇਲਾਵਾ ਪੰਜਾਬੀ ਗਾਇਕ ਕਿਸਾਨੀ ਗੀਤਾਂ ਦੇ ਨਾਲ ਲੋਕਾਂ ਦਾ ਹੌਸਲਾ ਬੁਲੰਦ ਕਰ ਰਹੇ ਨੇ। farmer post kisan bujurg  

 
View this post on Instagram
 

A post shared by Gippy Grewal (@gippygrewal)

 

0 Comments
0

You may also like