ਗੀਤਾਜ਼ ਬਿੰਦਰਖੀਆ ਦਾ ਹੈ ਜਨਮ ਦਿਨ,ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਦੇ ਰਹੇ ਵਧਾਈ 

written by Shaminder | July 03, 2019

ਗੀਤਾਜ਼ ਬਿੰਦਰਖੀਆ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕਾਂ ਨੇ ਉਨ੍ਹਾਂ ਨੂੰ ਜਨਮ ਦਿਨ 'ਤੇ ਵਧਾਈ ਦਿੱਤੀ ਹੈ ।ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤਾਜ਼ ਬਿੰਦਰਖੀਆ ਨਾਲ ਇੱਕ ਤਸਵੀਰ ਸਾਂਝੀ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਗੀਤਕਾਰ ਅਤੇ ਗਾਇਕ ਵੀਤ ਬਲਜੀਤ ਨੇ ਵੀ ਗੀਤਾਜ਼ ਬਿੰਦਰਖੀਆ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । https://www.instagram.com/p/BzcOFPnB-Z6/ ਜਿਸ 'ਚ ਉਹ ਗੀਤਾਜ਼ ਬਿੰਦਰਖੀਆ ਦੇ ਜਨਮ ਦਿਨ 'ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਗੀਤਾਜ਼ ਬਿੰਦਰਖੀਆ ਪ੍ਰਸਿੱਧ ਗਾਇਕ ਸਵਰਗਵਾਸੀ ਸੁਰਜੀਤ ਬਿੰਦਰਖੀਆ ਦੇ ਪੁੱਤਰ ਹਨ । https://www.instagram.com/p/Bzcr4PXFeEK/ ਉਹ ਵੀ ਆਪਣੇ ਪਿਤਾ ਵਾਂਗ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । https://www.instagram.com/p/BzaneucnOam/  

0 Comments
0

You may also like