ਸੰਗੀਤ ਜਗਤ ਦਾ ਇੱਕ ਹੋਰ ਸਿਤਾਰਾ ਹੁਣ ਚਮਕੇਗਾ ਸਿਨੇਮਾ ਦੇ ਆਸਮਾਨ 'ਚ By Aaseen Khan 03 Jun 2019 | Updated On 03 Jun 2019 19:17 IST in Punjabi Buzz New Update Advertisment ਸੰਗੀਤ ਜਗਤ ਦਾ ਇੱਕ ਹੋਰ ਸਿਤਾਰਾ ਹੁਣ ਚਮਕੇਗਾ ਸਿਨੇਮਾ ਦੇ ਆਸਮਾਨ 'ਚ : ਪੰਜਾਬੀ ਇੰਡਸਟਰੀ 'ਚ ਪਿਛਲੇ ਲੰਬੇ ਸਮੇਂ ਤੋਂ ਇਹ ਟਰੈਂਡ ਹੀ ਚੱਲ ਰਿਹਾ ਹੈ ਕਿ ਗਾਇਕ ਅਦਾਕਾਰੀ ਵੱਲ ਰੁਖ ਕਰ ਰਹੇ ਹਨ। ਗਾਇਕੀ ਤੋਂ ਅਦਾਕਾਰੀ 'ਚ ਆ ਰਹੇ ਆਰਟਿਸਟਾਂ ਨੂੰ ਇਸ 'ਚ ਕਾਮਯਾਬੀ ਵੀ ਹਾਸਿਲ ਹੋ ਰਹੀ ਹੈ ਦਰਸ਼ਕ ਉਹਨਾਂ ਨੂੰ ਪਸੰਦ ਵੀ ਕਰ ਰਹੇ ਹਨ। ਅਜਿਹਾ ਹੀ ਗਾਇਕੀ ਦੀ ਦੁਨੀਆਂ ਦਾ ਵੱਡਾ ਨਾਮ ਗੁਰੀ ਹੁਣ ਐਕਟਿੰਗ ਦੀ ਦੁਨੀਆਂ 'ਚ ਚਮਕਣ ਜਾ ਰਿਹਾ ਹੈ। ਫ਼ਿਲਮ ਸਿਕੰਦਰ 2 ਰਾਹੀਂ ਗਾਇਕ ਗੁਰੀ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। View this post on Instagram Billian Billan 200 Millon Waah ?? Love U All ❤️? A post shared by GURI (ਗੁਰੀ) (@officialguri_) on May 30, 2019 at 7:01am PDT Advertisment ਇਸ ਤੋਂ ਪਹਿਲਾਂ ਗੁਰੀ ਗੈਂਗ ਲੈਂਡ ਇਨ ਮਦਰ ਲੈਂਡ ਨਾਮ ਦੀ ਵੈੱਬ ਸੀਰੀਜ਼ 'ਚ ਬਹੁਤ ਛੋਟਾ ਜਿਹਾ ਰੋਲ ਨਿਭਾਉਂਦੇ ਨਜ਼ਰ ਆਏ ਸੀ। ਗੁਰੀ ਦੇ ਗਾਣਿਆਂ ਨੇ ਉਹਨਾਂ ਨੂੰ ਕਾਮਯਾਬੀ ਦੇ ਸ਼ਿਖਰਾਂ 'ਤੇ ਪਹੁੰਚਾਇਆ ਹੈ। ਉਹਨਾਂ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਵੈਸਪਾ ਅਤੇ ਮਾਸ਼ੂਕ ਫੱਟੇ ਚੱਕਣੀ ਗੀਤ 2015 ਅਤੇ 2016 'ਚ ਆਏ ਸਨ, ਪਰ ਵਿਸ਼ਵ ਭਰ 'ਚ ਉਹਨਾਂ ਦੀ ਪਹਿਚਾਣ 2017 'ਚ ਆਏ ਗੀਤ 'ਯਾਰ ਬੇਲੀ' ਨੇ ਦਿਵਾਈ। ਉਸ ਤੋਂ ਬਾਅਦ ਤਾਂ ਗੁਰੀ ਦੇ ਜਿੰਨ੍ਹੇ ਵੀ ਗੀਤ ਆਏ ਸਾਰੇ ਬਲਾਕਬਸਟਰ ਹਿੱਟ ਸਾਬਿਤ ਹੋਏ ਹਨ। ਹੋਰ ਵੇਖੋ : ਮਹਿਲਾ ਦਿਵਸ 'ਤੇ ਆਯੂਸ਼ਮਾਨ ਖੁਰਾਣਾ ਦੀ ਇਹ ਕਵਿਤਾ ਸੋਚਣ ਲਈ ਕਰਦੀ ਹੈ ਮਜਬੂਰ, ਦੇਖੋ ਵੀਡੀਓ View this post on Instagram Here’s The Teaser of My Debut Movie SIKANDER 2 , Support Kareo Saare Jidha Tusi Ajjtak Mere Gaanea Nu Karde Aaye . Tuhada Apna GURI. A post shared by GURI (ਗੁਰੀ) (@officialguri_) on Jun 2, 2019 at 5:39am PDT ਸੰਗੀਤ ਜਗਤ 'ਚ ਪ੍ਰਸਿੱਧੀ ਹਾਸਿਲ ਕਰਨ ਤੋਂ ਬਾਅਦ ਦੇਖਣਾ ਹੋਵੇਗਾ ਹੁਣ ਗੁਰੀ ਫ਼ਿਲਮੀ ਦੁਨੀਆਂ 'ਚ ਕਿਹੋ ਜਿਹੀ ਛਾਪ ਛੱਡਦੇ ਹਨ। ਉਹਨਾਂ ਦੀ ਡੈਬਿਊ ਫ਼ਿਲਮ ਸਿਕੰਦਰ 2 ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਅਤੇ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ 'ਚ ਗੁਰੀ ਅਤੇ ਕਰਤਾਰ ਚੀਮਾ ਇੱਕ ਹੀ ਫਰੇਮ 'ਚ ਨਜ਼ਰ ਆ ਰਹੇ ਹਨ। ਟੀਜ਼ਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। #guri-singer #guri-kartar-cheema-sikander-2 Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article