ਕੁਝ ਇਸ ਤਰ੍ਹਾਂ ਗੁਰਲੇਜ਼ ਅਖ਼ਤਰ ਨੇ ਮਨਾਇਆ ਭਰਾ ਦਾ ਜਨਮ ਦਿਨ

Written by  Shaminder   |  June 15th 2019 12:58 PM  |  Updated: June 15th 2019 01:05 PM

ਕੁਝ ਇਸ ਤਰ੍ਹਾਂ ਗੁਰਲੇਜ਼ ਅਖ਼ਤਰ ਨੇ ਮਨਾਇਆ ਭਰਾ ਦਾ ਜਨਮ ਦਿਨ

ਗੁਰਲੇਜ਼ ਅਖ਼ਤਰ ਨੇ ਆਪਣੇ ਭਰਾ ਨੂੰ ਜਨਮ ਦਿਨ 'ਤੇ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ਼ ਅਖਤਰ ਇੱਕ ਤਸਵੀਰ 'ਚ ਆਪਣੇ ਭਰਾ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਕੇਕ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ  ।

https://www.instagram.com/p/BytqZe5FbM9/

ਪਹਿਲੀ ਤਸਵੀਰ 'ਚ ਗਾਇਕ ਅਤੇ ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਨਜ਼ਰ ਆ ਰਹੇ ਹਨ । ਜਦਕਿ ਦੂਜੀ ਤਸਵੀਰ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣ ਜੈਸਮੀਨ ਅਖ਼ਤਰ ਵੀ ਨਜ਼ਰ ਆ ਰਹੇ ਨੇ ।ਦੱਸ ਦਈਏ ਕਿ ਗੁਰਲੇਜ਼ ਅਖਤਰ ਦੇ ਭੈਣ ਅਤੇ ਭਰਾ ਵੀ ਚੰਗੇ ਗਾਇਕ ਹਨ । ਉਨ੍ਹਾਂ ਦੀ ਭੈਣ ਜੈਸਮੀਨ ਅਖ਼ਤਰ ਦਾ ਪਿਛਲੇ ਦਿਨੀਂ ਹੀ ਗੀਤ ਆਇਆ ਹੈ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/Bygb3xmFynj/

ਗੱਲ ਜੇ ਗੁਰਲੇਜ਼ ਅਖਤਰ ਦੇ ਗੀਤਾਂ ਦੀ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੁਰਲੇਜ਼ ਅਖ਼ਤਰ ਦੀ ਏਨੀਂ ਦਿਨੀਂ ਪੂਰੀ ਚੜਤ ਹੈ ।

https://www.instagram.com/p/ByDGAowH5cn/

ਹਾਲ ਹੀ 'ਚ ਉਨ੍ਹਾਂ ਦਾ ਗੀਤ ਟਿੱਬਿਆਂ ਆਲਾ ਜੱਟ ਜੋ ਕਿ ਹਰਫ਼ ਚੀਮਾ ਨਾਲ ਆਇਆ ਸੀ,ਇਸ ਤੋਂ ਇਲਾਵਾ ਗੈਰੀ ਸੰਧੂ ਨਾਲ ਟੇਕ ਆਫ਼ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network