Advertisment

ਗਾਇਕਾ ਗੁਰਲੇਜ ਅਖਤਰ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਪੁੱਤ ਦਾਨਵੀਰ ਦਾ ਬਰਥਡੇਅ, ਦੇਖੋ ਵੀਡੀਓ

author-image
By Lajwinder kaur
New Update
ਗਾਇਕਾ ਗੁਰਲੇਜ ਅਖਤਰ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਪੁੱਤ ਦਾਨਵੀਰ ਦਾ ਬਰਥਡੇਅ, ਦੇਖੋ ਵੀਡੀਓ
Advertisment
ਗੁਰਲੇਜ ਅਖਤਰ (Gurlej Akhtar) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪੁੱਤਰ ਦਾਨਵੀਰ ਦੇ ਨਾਲ ਆਪਣੇ ਮਸਤੀ ਅਤੇ ਡਾਂਸ ਵਾਲਾ ਵੀਡੀਓਜ਼ ਵੀ ਸਾਂਝੇ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਦੇ ਬਰਥਡੇਅ ਸੈਲੀਬ੍ਰੇਸ਼ਨ (Happy Birthday Daanveer) ਦਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਹਰ ਕੋਈ
Advertisment
ਦਾਨਵੀਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਿਹਾ ਹੈ। ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤਾ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਦਾ ਵੀਡੀਓ, ਛੋਟੇ ਨਵਾਬ ਦਾ ਇਹ ਅੰਜਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ kulwinder kally and daanveer singh and gurlej akhtar at golden temple ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਾਨਵੀਰ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਦੇ ਨਾਲ ਕੇਕ ਕੱਟਦੇ ਹੋਇਆ ਨਜ਼ਰ ਆ ਰਿਹਾ ਹੈ। ਦਾਨਵੀਰ ਦਾ ਇਹ ਨੌਵਾਂ ਬਰਥਡੇਅ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਮਨਾਇਆ ਗਿਆ। ਗਾਇਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ ਦਾਨਵੀਰ ਦਾ 9th birthday.... ਬਰਥਡੇਅ ਬੁਆਏ ਲਈ ਇਸ ਸੁੰਦਰ ਸਰਪ੍ਰਾਈਜ਼ ਦਾ ਪ੍ਰਬੰਧ ਕਰਨ ਲਈ ਸਾਰਿਆਂ ਦਾ ਬਹੁਤ ਧੰਨਵਾਦ..ਮੈਂ ਤੁਹਾਡੇ ਵੱਲੋਂ ਮੇਰੇ ਪੁੱਤਰ ਨੂੰ ਦਿੱਤੀਆਂ ਅਸੀਸਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ... ਦਾਨਵੀਰ ਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਮਿਲਣ....ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ’ । ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਆਪਣੇ ਪੁੱਤਰ ਦਾਨਵੀਰ ਨੂੰ ਬਹੁਤ ਹੀ ਖ਼ੂਬਸੂਰਤ ਬਰੇਸਲੈਟ ਗਿਫਟ ਕੀਤਾ ਹੈ।
Advertisment
inside pic gurlej akhtar and kulwinder's son daanveer ਹੋਰ ਪੜ੍ਹੋ : ਧਰਮਿੰਦਰ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਕੀਤਾ ਦਰਸ਼ਕਾਂ ਦੇ ਰੁਬਰੂ, ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ ਗੁਰਲੇਜ ਅਖਤਰ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾਂ 'ਚੋਂ ਇੱਕ ਹੈ। ਉਹ ਬੈਕ ਟੂ ਬੈਕ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਉਨ੍ਹਾਂ ਦੇ ਜ਼ਿਆਦਾਤਰ ਗੀਤ ਡਿਊਟ ਹੁੰਦੇ ਨੇ। ਉਹ ਲਗਪਗ ਹਰ ਇੱਕ ਪੰਜਾਬੀ ਗਾਇਕ ਦੇ ਨਾਲ ਗੀਤ ਗਾ ਚੁੱਕੀ ਹੈ। ਦੱਸ ਦਈਏ ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਦਾਨਵੀਰ ਵੀ ਗਾਇਕੀ ਦੇ ਗੁਰ ਸੁਣ ਰਿਹਾ ਹੈ। ਉਹ ਵੀ ਚੰਗੀ ਆਵਾਜ਼ ਦਾ ਮਾਲਿਕ ਹੈ।  
 
View this post on Instagram
 

A post shared by Gurlej Akhtar (@gurlejakhtarmusic)

Advertisment

Stay updated with the latest news headlines.

Follow us:
Advertisment
Advertisment
Latest Stories
Advertisment