ਗੁਰਲੇਜ ਅਖਤਰ ਆਪਣੇ ਨਵੇਂ ਗੀਤ ‘ਚ ਮਾਂ ਦੇ ਦਰਦ ਨੂੰ ਕਰਨਗੇ ਬਿਆਨ, ਟੀਜ਼ਰ ਹੋਇਆ ਰਿਲੀਜ਼

Written by  Shaminder   |  June 11th 2020 11:45 AM  |  Updated: June 11th 2020 11:45 AM

ਗੁਰਲੇਜ ਅਖਤਰ ਆਪਣੇ ਨਵੇਂ ਗੀਤ ‘ਚ ਮਾਂ ਦੇ ਦਰਦ ਨੂੰ ਕਰਨਗੇ ਬਿਆਨ, ਟੀਜ਼ਰ ਹੋਇਆ ਰਿਲੀਜ਼

ਗਾਇਕਾ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਜਲਦ ਹੀ ਨਵਾਂ ਗੀਤ ‘ਮਾਂ ਬੋਲਦੀ’ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਫ਼ਿਲਹਾਲ ਟੀਜ਼ਰ ਸਾਹਮਣੇ ਆਇਆ ਹੈ । ਜਿਸ ‘ਚ ਇੱਕ ਮਾਂ ਦੇ ਦਰਦ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਗੀਤ ਦੇ ਟੀਜ਼ਰ ‘ਚ ਵਿਖਾਈ ਦੇ ਰਿਹਾ ਹੈ ਕਿ ਗੀਤ ਨੂੰ ਕੋਰੋਨਾ ਕਾਲ ਨੂੰ ਧਿਆਨ ‘ਚ ਰੱਖਦੇ ਹੋਏ ਬਣਾਇਆ ਗਿਆ ਹੈ।

https://www.instagram.com/p/CBQL98VFsFy/

ਜਿਸ ‘ਚ ਕੋਰੋਨਾ ਕਾਲ ‘ਚ ਪੈਦਾ ਹੋਣ ਵਾਲੇ ਬੱਚਿਆਂ ਦੀ ਸਥਿਤੀ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ਦੇ ਬੋਲ ਦਲਵੀਰ ਸਿੰਘ ਤੋਗਾਵਾਲ ਵੱਲੋਂ ਲਿਖੇ ਗਏ ਹਨ । ਗੁਰਲੇਜ਼ ਅਖਤਰ ਦੇ ਇਸ ਗੀਤ ਦਾ ਫ਼ਿਲਹਾਲ ਟੀਜ਼ਰ ਸਾਹਮਣੇ ਆਇਆ ਹੈ ਅਤੇ ਪੂਰਾ ਗੀਤ 12 ਜੂਨ ਨੂੰ ਰਿਲੀਜ਼ ਹੋਵੇਗਾ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਅਖਤਰ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਨੇ । ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਪੁੱਤਰ ਦਾਨਵੀਰ ਦੇ ਪਹਿਲੇ ਸ਼ਬਦ ‘ਨਾਮ ਨਾ ਵਿੱਸਰੇ’ ‘ਚ ਫੀਚਰਿੰਗ ਕਰਦੇ ਹੋਏ ਵਿਖਾਈ ਦਿੱਤੇ ਸਨ। ਜਿਸ ‘ਚ ਉਨ੍ਹਾਂ ਦੇ ਪਤੀ ਅਤੇ ਗਾਇਕ ਕੁਲਵਿੰਦਰ ਕੈਲੀ ਵੀ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network