ਗਾਇਕ ਗੁਰਨਾਮ ਭੁੱਲਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮੇਰਾ ਹਾਲ’

written by Rupinder Kaler | July 20, 2021

ਹਿੱਟ ਗਾਣਿਆਂ ਦੀ ਮਸ਼ੀਨ ਕਹੇ ਜਾਣ ਵਾਲੇ ਗਾਇਕ ਗੁਰਨਾਮ ਭੁੱਲਰ ਦਾ ਨਵਾਂ ਗਾਣਾ ਰਿਲੀਜ਼ ਹੋਣ ਵਾਲਾ ਹੈ । ‘ਮੇਰਾ ਹਾਲ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ 22 ਜੁਲਾਈ ਨੂੰ ਪੀਟੀਸੀ ਪੰਜਾਬੀ, ਪੀਟੀਸੀ ਮਿਊਜ਼ਿਕ ਤੇ ਪੀਟੀਸੀ ਚੱਕ ਦੇ ਤੇ ਵਰਲਡ ਪ੍ਰੀਮੀਅਰ ਹੋਵੇਗਾ ।

ਹੋਰ ਪੜ੍ਹੋ :

ਕਾਲੇ ਤੇ ਸੰਘਣੇ ਵਾਲ ਪਾਉਣਾ ਚਾਹੁੰਦੇ ਹੋ ਤਾਂ ਡਾਈਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

Pic Courtesy: Instagram

ਜਿਸ ਤਰ੍ਹਾਂ ਦਾ ਇਸ ਗੀਤ ਦਾ ਟਾਈਟਲ ਹੈ ਉਸ ਤੋਂ ਲੱਗਦਾ ਹੈ ਕਿ ਇਹ ਰੋਮਾਂਟਿਕ ਗੀਤ ਹੋਵੇਗਾ । ਗੀਤ ਦੇ ਬੋਲ KAVVY RIYAAZ  ਨੇ ਲਿਖੇ ਹਨ । ਮਿਊਜ਼ਿਕ ROX A ਨੇ ਤਿਆਰ ਕੀਤਾ ਹੈ ।

Pic Courtesy: Instagram

ਗੀਤ ਦੀ ਵੀਡੀਓ JACI SAINI ਦੇ ਨਿਰਦੇਸ਼ਨ ਵਿੱਚ ਬਣਾਈ ਗਈ ਹੈ । ਇਸ ਗੀਤ ਦਾ ਗੁਰਨਾਮ ਭੁੱਲਰ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।ਤੁਹਾਨੂੰ ਦੱਸ ਦਿੰਦੇ ਹਾ ਕਿ ਗੁਰਨਾਮ ਭੁੱਲਰ ਆਪਣੀ ਆਉਣ ਵਾਲੀ ਫ਼ਿਲਮ ‘ਫੁੱਫੜ ਜੀ’ ਨੂੰ ਲੈ ਕੇ ਕਾਫੀ ਬਿਜੀ ਹਨ ।

You may also like