ਗੁਰਨਜ਼ਰ ਚੱਠਾ ਨੂੰ ਹੈ ਗਰਲ ਫਰੈਂਡ ਦੀ ਜ਼ਰੂਰਤ, ਵੀਡੀਓ ਹੋਇਆ ਵਾਇਰਲ 

Written by  Shaminder   |  April 27th 2019 11:23 AM  |  Updated: April 27th 2019 11:23 AM

ਗੁਰਨਜ਼ਰ ਚੱਠਾ ਨੂੰ ਹੈ ਗਰਲ ਫਰੈਂਡ ਦੀ ਜ਼ਰੂਰਤ, ਵੀਡੀਓ ਹੋਇਆ ਵਾਇਰਲ 

ਗੁਨਜ਼ਰਨ ਚੱਠਾ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਉਹ ਜਿੰਮ 'ਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਹਨਾਂ ਤੋਂ ਦੋ-ਦੋ ਫੋਨ ਰੱਖਣ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਇੱਕ ਫੋਨ 'ਤੇ ਉਨ੍ਹਾਂ ਦਾ ਵਾਟਸਐੱਪ ਚੱਲਦਾ ਹੈ ਜਦਕਿ ਦੂਜਾ ਲੋਕਾਂ ਦੀਆਂ ਕਾਲਸ ਸੁਣਨ ਲਈ ਇਸਤੇਮਾਲ ਕੀਤਾ ਜਾਂਦਾ ਹੈ ।

ਹੋਰ ਵੇਖੋ :ਕਿਉਂ ਪਿੰਜਰੇ ‘ਚ ਕੈਦ ਰਹਿਣਾ ਚਾਹੁੰਦੇ ਨੇ ਗੁਰਨਜ਼ਰ ,ਵੇਖੋ ਵੀਡਿਓ

https://www.instagram.com/p/BweRsn5gS8c/

ਉਨ੍ਹਾਂ ਕਿਹਾ ਕਿ ਰਾਤੀਂ ਫੋਨ ਕਰ-ਕਰ ਕੇ ਕੁਝ ਲੋਕ ਪ੍ਰੇਸ਼ਾਨ ਕਰਦੇ ਨੇ ਇਸ ਕਰਕੇ ਉਨ੍ਹਾਂ ਨੇ ਦੋ ਨੰਬਰ ਰੱਖੇ ਹੋਏ ਨੇ ।ਜਦੋਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੀ ਕੋਈ ਗਰਲ ਫਰੈਂਡ ਹੈ ਤਾਂ ਉਹ ਕਹਿੰਦੇ ਹਨ ਕਿ ਉਹ ਸਿੰਗਲ ਹਨ,ਜਦੋਂ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਗਰਲ ਫਰੈਂਡ ਚਾਹੀਦੀ ਹੈ ਤਾਂ ਉਹ ਕਹਿੰਦੇ ਹਨ ਕਿ ਹਾਂ ਚਾਹੀਦੀ ਤਾਂ ਹੈ । ਗੁਰਨਜ਼ਰ ਚੱਠਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ :ਕਿਉਂ ਭੁੱਲਣ ਦੀਆਂ ਗੱਲਾਂ ਕਰ ਰਹੇ ਨੇ ਗੁਰਨਜ਼ਰ

https://www.instagram.com/p/BwuFrt-F-E-/

ਦੱਸ ਦਈਏ ਕਿ ਗੁਰਨਜ਼ਰ ਚੱਠਾ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਖ਼ਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਦੱਸ ਕੀ ਕਸੂਰ ਹੋਇਆ,ਪਿੰਜਰਾ,ਇਜ਼ਹਾਰ ਸਣੇ ਕਈ ਗੀਤ ਗਾ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network