ਗਾਇਕ ਗੁਰਨਜ਼ਰ ਚੱਠਾ ਦੇ ਆਉਣ ਵਾਲੇ ਨਵੇਂ ਗੀਤ ‘tere naal rehniya’ ਦੀ ਛੋਟੀ ਜਿਹੀ ਝਲਕ ਆਈ ਸਾਹਮਣੇ, ਪੇਸ਼ ਕਰਨਗੇ ‘ਕੋਈ ਵੀ ਨਹੀਂ’ ਗੀਤ ਦਾ ਅਗਲਾ ਭਾਗ

written by Lajwinder kaur | September 24, 2021

ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਨਜ਼ਰ ਚੱਠਾ Gurnazar Chattha  ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘tere naal rehniya’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਪਰ ਇਹ ਗੀਤ ਉਨ੍ਹਾਂ ਦੇ ਸਾਲ 2018 ‘ਚ ਆਏ ਗੀਤ ‘ਕੋਈ ਵੀ ਨਹੀਂ’ ਦੀ ਅੱਗੇ ਦੀ ਕਹਾਣੀ ਨੂੰ ਪੇਸ਼ ਕਰੇਗਾ। ਇਸ ਗੀਤ ਚ ਕਾਲਜ ਵਾਲੇ ਪਿਆਰ ਨੂੰ ਪੇਸ਼ ਕੀਤਾ ਗਿਆ ਸੀ। ਜਿਸ ਕਰਕੇ ਅਗਲੀ ਕਹਾਣੀ ਵੀ ਕਾਲਜ ਤੋਂ ਹੀ ਸ਼ੁਰੂ ਹੋਵੇਗੀ।

gurnazar song-min Image Source: Instagram

ਹੋਰ ਪੜ੍ਹੋ : ਦਰਸ਼ਕਾਂ ਵੱਲੋਂ ‘ਕਿਸਮਤ-2’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਜਗਦੀਪ ਸਿੱਧੂ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ ਤੇ ਨਾਲ ਹੀ ‘ਕਿਸਮਤ-3’ ਦਾ ਕਰਤਾ ਐਲਾਨ

ਗੁਰਨਜ਼ਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਦੀ ਛੋਟੀ ਜਿਹੀ ਝਲਕ ਦੇ ਨਾਲ ਸ਼ੇਅਰ ਕੀਤੀ ਹੈ। ਜਿਸ ਚ ਗੁਰਨਜ਼ ਤੇ Shirley Setia ਦੀ ਕਿਊਟ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲ ਗੁਰਨਜ਼ਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ gaurav dev ਅਤੇ kartik dev ਨੇ ਦਿੱਤਾ ਹੈ। ਰੋਬੀ ਸਿੰਘ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਪੂਰਾ ਗੀਤ 25 ਸਤੰਬਰ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

inside image of tere naal rehniya song by gurnazar-min Image Source: Instagram

ਹੋਰ ਪੜ੍ਹੋ : ਭੰਗੜੇ ਨੂੰ ਪਿਆਰ ਕਰਨ ਵਾਲਿਆਂ ਲਈ ਰਿਲੀਜ਼ ਹੋਇਆ ਨਿੰਜਾ ਦਾ ਨਵਾਂ ਗੀਤ ‘Na Puch Ke’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਗੁਰਨਜ਼ਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਮੇਰੇ ਯਾਰ, ਪਿੰਜਰਾ, ਤਬਾਹ, ਮੈਥੋਂ ਕਸੂਰ ਕੀ ਹੋਇਆ, ਬਲੈਕ ਐੱਨ ਵਾਈਟ, ਇਜ਼ਹਾਰ, ਆਦਤਾਂ, ਤੈਨੂੰ ਯਾਦ ਕਰਾਂ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗੁਰਨਜ਼ਰ ਬਾਲੀਵੁੱਡ ਫ਼ਿਲਮ ‘ਚ ਵੀ ਗੀਤ ਗਾ ਚੁੱਕਿਆ ਹੈ । ਵੀਡੀਓ ਦੇਖਣ ਲਈ ਕਲਿੱਕ ਕਰੋ।

0 Comments
0

You may also like