Advertisment

ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਗਾਇਕ ਗੁਰੂ ਰੰਧਾਵਾ, ਗਾਇਕ ਦੇ ਪਿਤਾ ਨਾਲ ਮੁਲਾਕਾਤ ਕਰਕੇ ਜਤਾਇਆ ਦੁੱਖ

author-image
By Shaminder
New Update
ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਗਾਇਕ ਗੁਰੂ ਰੰਧਾਵਾ, ਗਾਇਕ ਦੇ ਪਿਤਾ ਨਾਲ ਮੁਲਾਕਾਤ ਕਰਕੇ ਜਤਾਇਆ ਦੁੱਖ
Advertisment
ਸਿੱਧੂ ਮੂਸੇਵਾਲਾ (Sidhu Moose Wala ) ਦੇ ਘਰ ਜਿੱਥੇ ਅਫਸੋਸ ਜਤਾਉਣ ਦੇ ਲਈ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚ ਰਹੇ ਹਨ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਹਾਲੇ ਵੀ ਉਨ੍ਹਾਂ ਦੇ ਘਰ ਅਫਸੋਸ ਜਤਾਉਣ ਦੇ ਲਈ ਪਹੁੰਚ ਰਹੇ ਹਨ । ਗਾਇਕ ਗੁਰੂ ਰੰਧਾਵਾ
Advertisment
(Guru Randhawa) ਵੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh Sidhu) ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਨਾਲ ਦੁੱਖ ਜਤਾਇਆ । Sidhu Moose Wala had also fired two shots in retaliation image From instagram
Advertisment
ਹੋਰ ਪੜ੍ਹੋ : ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ, ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਦੇ ਗੀਤ ਐੱਸਵਾਈਐੱਲ ‘ਚ ਹੋਇਆ ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ ।ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੁਨੀਆ ‘ਤੇ ਛਾਇਆ ਹੋਇਆ ਹੈ ਅਤੇ ਅੱਜ ਸ਼ਾਮ ਨੂੰ ਉਸ ਦਾ ਗੀਤ ਐੱਸਵਾਈਐੱਲ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ‘ਚ ੧੯੮੨ ‘ਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਤਜਵੀਜ਼ ਰੱਖੀ ਗਈ ਸੀ, ਜਿਸ ਦਾ ਮਕਸਦ ਇਸ ਨਹਿਰ ਦੇ ਜ਼ਰੀਏ ਪੰਜਾਬ ਦਾ ਪਾਣੀ ਹਰਿਆਣਾ, ਰਾਜਸਥਾਨ ਤੇ ਹੋਰ ਗੁਆਂਢੀ ਸੂਬਿਆਂ ‘ਚ ਪਹੁੰਚਾਉਣਾ ਸੀ । publive-image ਹੋਰ ਪੜ੍ਹੋ : ‘ਵੱਗ ਕਤੀੜਾਂ ਦਾ ਸ਼ੇਰਾਂ ਨਾਲ ਨਹੀ ਰਲਦਾ’ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਰਾਹੀਂ ਗਾਇਕ ਨੂੰ ਕੀਤਾ ਯਾਦ ਇਸ ਬਾਰੇ ਗੱਲ ਕੀਤੀ ਗਈ ਹੈ । ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਹੋਰ ਕਈ ਅਨ-ਰਿਲੀਜ਼ ਗੀਤ ਵੀ ਸ਼ਾਮਿਲ ਹਨ । ਜੋ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਕਹਿਣਾ ਹੈ ਕਿ ਹਰ ਛੇ ਮਹੀਨੇ ਬਾਅਦ ਇਨ੍ਹਾਂ ਗੀਤਾਂ ਨੂੰ ਰਿਲੀਜ਼ ਕੀਤਾ ਜਾਵੇਗਾ । ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ, ਉਹ ਆਪਣੇ ਗੀਤ ਖੁਦ ਹੀ ਲਿਖਦਾ ਸੀ ਅਤੇ ਖੁਦ ਹੀ ਗਾਉਂਦਾ ਸੀ ।
Advertisment
singer-sidhu-moosewala-with father 3 ਉਸ ਨੇ ਕਈ ਫ਼ਿਲਮਾਂ ‘ਚ ਬਤੌਰ ਅਦਾਕਾਰ ਵੀ ਭੂਮਿਕਾ ਨਿਭਾਈ ਸੀ । ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ 2022 ਨੂੰ ਉਸ ਵੇਲੇ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਬੀਮਾਰ ਮਾਸੀ ਦਾ ਪਤਾ ਲੈਣ ਦੇ ਲਈ ਜਾ ਰਿਹਾ ਸੀ, ਪਰ ਉਸ ‘ਤੇ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ ਹਮਲਾਵਰਾਂ ਨੇ ਚੁਫੇਰਿਓਂ ਘੇਰ ਕੇ ਪਿੰਡ ਜਵਾਹਰਕੇ ਕੋਲ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment