ਲਖੀਮਪੁਰ ਖੀਰੀ ਦੀ ਦੁੱਖਦਾਇਕ ਘਟਨਾ ਨੂੰ ਗਾਇਕ ਹੈਪੀ ਰਾਏਕੋਟੀ ਨੇ ਆਪਣੇ ਬੋਲਾਂ ਦੇ ਨਾਲ ਕੀਤਾ ਬਿਆਨ

written by Lajwinder kaur | October 06, 2021

ਲਖੀਮਪੁਰ (lakhimpur kheri) ਦੀ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿਚ ਰੋਹ ਅਤੇ ਗੁੱਸਾ ਹੈ। ਇਸ ਖੌਫਨਾਕ ਮੰਜ਼ਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰ ਰਹੇ ਨੇ। ਅਜਿਹੇ ‘ਚ ਇਸ ਘਟਨਾ ਨੂੰ ਲੈ ਕੇ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ (Happy Raikoti ) ਨੇ ਆਪਣੇ ਬੋਲਾਂ ਦੇ ਰਾਹੀਂ ਕਿਸਾਨਾਂ ਦੇ ਦੁੱਖ ਨੂੰ ਬਿਆਨ ਕੀਤਾ ਹੈ।

ਹੋਰ ਪੜ੍ਹੋ : ਗੌਹਰ ਖ਼ਾਨ ਏਅਰਪੋਰਟ ‘ਤੇ ਦਿਲਜੀਤ ਦੋਸਾਂਝ ਦੇ ‘Vibe’ ਗੀਤ ‘ਤੇ ਭੰਗੜੇ ਪਾਉਂਦੀ ਆਈ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

singer happy raikoti

ਹੈਪੀ ਰਾਏਕੋਟੀ ਨੂੰ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘R.I.P. Democracy...ਕੁੱਝ ਦਿਲ ਦੇ ਬਲਬਲੇ ਨੇ ਸੁਣਿਓ ਜ਼ਰੂਰ...ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’। ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦੁੱਖ ਨੂੰ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ।

ਹੋਰ ਪੜ੍ਹੋ :ਗੁਰਬਾਜ਼ ਗਰੇਵਾਲ ਨਾਲ ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

inside image of farmer

ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਕਾਂਡ ਵਿੱਚ ਕਿਸਾਨਾਂ ਸਣੇ ਕੁੱਲ 8 ਲੋਕਾਂ ਦੀ ਮੌਤ ਹੋਈ ਹੈ। ਦੱਸ ਦਈਏ ਕੇਂਦਰੀ ਗ੍ਰਹਿ ਰਾਜ ਮੰਤਰੀ ਵਿਜੇ ਮਿਸ਼ਰਾ ਟੈਨੀ ਅਤੇ ਯੂਪੀ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾ ਰਹੇ ਕਿਸਾਨਾਂ ਉੱਤੇ ਗੱਡੀ ਚੜ੍ਹਾ ਕੇ ਕੁਚਲ ਦਿੱਤਾ ਸੀ। ਦੱਸ ਦਈਏ ਸਾਬਕਾ ਅਮਰੀਕਨ ਐਡਲਟ ਸਟਾਰ ਮੀਆ ਖਲੀਫਾ (Mia Khalifa) ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਮੀਆ ਖਲੀਫਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਲਖੀਮਪੁਰ ਖੀਰੀ (Lakhimpur Kheri) ਵਿੱਚ ਹੋਈ ਘਟਨਾ ਦੀ ਨਿੰਦਾ ਕੀਤੀ ਹੈ ।

 

0 Comments
0

You may also like