Advertisment

47 ਦੀ ਵੰਡ ਦੇ ਦਰਦ ਨੂੰ ਇਸ ਤਰ੍ਹਾਂ ਬਿਆਨ ਕਰਨਗੇ ਗਾਇਕ ਹਰਭਜਨ ਮਾਨ

author-image
By Rupinder Kaler
New Update
47 ਦੀ ਵੰਡ ਦੇ ਦਰਦ ਨੂੰ ਇਸ ਤਰ੍ਹਾਂ ਬਿਆਨ ਕਰਨਗੇ ਗਾਇਕ ਹਰਭਜਨ ਮਾਨ
Advertisment
ਪੰਜਾਬ ਦੇ ਲੋਕ ਜਿੱਥੇ ਆਪਣੀ ਮਿਹਨਤ ਤੇ ਬਹਾਦਰੀ ਲਈ ਜਾਣੇ ਜਾਂਦੇ ਹਨ ਉੱਥੇ ਇੱਥੋਂ ਦੇ ਲੋਕ ਆਪਣੇ ਦਿਲ ਵਿੱਚ ਕਈ ਦਰਦ ਸੁਮੋਈ ਬੈਠੇ ਹਨ । ਇਸੇ ਤਰ੍ਹਾਂ ਦਾ ਇੱਕ ਦਰਦ ਹੈ 47 ਦੀ ਵੰਡ ਦਾ, ਇਸ ਵੰਡ ਦੌਰਾਨ ਦੇਸ਼ ਦੇ ਦੋ ਟੁੱਕੜੇ ਤਾਂ ਹੋਏ ਹੀ ਉੱਥੇ ਕਈਆਂ ਦੇ ਘਰ ਉੱਜੜ ਗਏ ਸਨ । ਇਸੇ ਦਰਦ ਨੂੰ ਛੇਡੀ ਹੀ ਬਿਆਨ ਕਰਨ ਜਾ ਰਹੇ ਹਨ, ਗਾਇਕ ਹਰਭਜਨ ਮਾਨ । ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾਈ ਹੈ । ਉਹਨਾਂ ਨੇ ਆਪਣੇ ਮਾਮਿਆਂ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਹੈ । https://www.instagram.com/p/CC2TUJ3hRtz/ ਉਹਨਾਂ ਦੇ ਨਾਨਕੇ 47 ਦੀ ਵੰਡ ਦੌਰਾਨ ਆਪਣੇ ਸਾਰਾ ਕੁਝ ਛੱਡ ਕੇ ਭਾਰਤ ਆ ਵੱਸੇ ਸਨ । ਇਸ ਗੱਲ ਨੂੰ ਕਈ ਸਾਲ ਬੀਤ ਗਏ ਨੇ ਪਰ ਉਹਨਾਂ ਦਾ ਮੋਹ ਪਾਕਿਸਤਾਨ ਵਾਲੇ ਪਿੰਡ ਨਾਲ ਅੱਜ ਵੀ ਹੈ । ਹਰਭਜਨ ਮਾਨ ਨੇ ਪੋਸਟ ਪਾ ਕੇ ਲਿਖਿਆ ਹੈ ‘47 ਦੀ ਵੰਡ ਸਮੇਂ ਦੋਵੇਂ ਪਾਸਿਆਂ ਨੇ ਦਰਦ ਹੰਢਾਇਆ। ਸਾਡੇ ਵੱਡੇ ਵਡੇਰਿਆਂ ਦੇ ਦਿਲਾਂ ਵਿੱਚੋਂ ਵੰਡ ਦਾ ਉਹ ਦਰਦ ਹਾਲੇ ਤੱਕ ਨਹੀਂ ਗਿਆ। https://www.instagram.com/p/CCh7NzxBF9V/ ਮੈਂ ਜਦੋਂ ਵੀ ਆਪਣੇ ਨਾਨਕੇ ਭਗਤਾ ਭਾਈ ਕੇ ਜਾ ਕੇ ਵੱਡੇ ਮਾਮਾ ਜੀ ਸਰਦਾਰ ਦਲੀਪ ਸਿੰਘ ਜੀ ਕੋਲ ਬੈਠਦਾ ਹਾਂ ਤਾਂ ਸ਼ਾਇਦ ਹੀ ਕਦੀ ਇਸ ਤਰ੍ਹਾਂ ਹੋਇਆ ਹੋਵੇ ਕਿ ਉਹ ਵੰਡ ਦੀ ਗੱਲ ਨਾ ਕਰਨ। https://www.instagram.com/p/CCQ1lYah3Ma/ ਕਈ ਦਹਾਕੇ ਪਹਿਲਾਂ ਲਹਿੰਦੇ ਪੰਜਾਬ ਵਿੱਚ ਉਹ ਆਪਣਾ ਜਿਹੜਾ ਘਰ ਛੱਡ ਆਏ ਸਨ, ਉਸ ਦਾ ਹੇਰਵਾ ਹਾਲੇ ਵੀ ਉਨ੍ਹਾਂ ਨੂੰ ਹੈ। ਕੁਝ ਸਮਾਂ ਪਹਿਲਾਂ ਮੈਂ ਮਾਮਾ ਜੀ ਨਾਲ ਇੱਕ ਇੰਟਰਵਿਊ ਰਿਕਾਰਡ ਕੀਤੀ ਸੀ, ਜਿਸ ਵਿੱਚ ਮੈਨੂੰ ਜਿੱਥੇ ਆਪਣੇ ਨਾਨਕੇ ਪਰਿਵਾਰ ਦੇ ਪਿਛੋਕੜ ਬਾਰੇ ਜਾਣਨ ਦਾ ਮੌਕਾ ਮਿਲਿਆ ਉੱਥੇ ਵੰਡ ਸਮੇਂ ਦੇ ਹਾਲਾਤ ਅਤੇ ਘਟਨਾਵਾਂ ਬਾਰੇ ਵੀ ਪਤਾ ਲੱਗਾ। ਅਸੀਂ ਇਹ ਇੰਟਰਵਿਊ 28 ਜੁਲਾਈ, 2020 ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਐੱਚ.ਐੱਮ. ਰਿਕਾਰਡਜ਼ ਦੇ ਯੂ ਟਿਊਬ ਚੈਨਲ ਉੱਤੇ ਤੁਹਾਡੇ ਸਭ ਨਾਲ ਸਾਂਝੀ ਕਰਨ ਜਾ ਰਹੇ ਹਾਂ।‘
Advertisment

Stay updated with the latest news headlines.

Follow us:
Advertisment
Advertisment
Latest Stories
Advertisment