ਧਰਨੇ ‘ਤੇ ਮੌਜੂਦ ਕਿਸਾਨਾਂ ਦਾ ਗਾਇਕ ਹਰਫ ਚੀਮਾ ਨੇ ਵਧਾਇਆ ਹੌਸਲਾ, ਧਰਨੇ ‘ਤੇ ਡਟੇ ਰਹਿਣ ਦੀ ਅਪੀਲ

written by Shaminder | May 28, 2021

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਹੈ । ਬੀਤੇ ਦਿਨ ਇਸ ਪ੍ਰਦਰਸ਼ਨ ਨੂੰ ੬ ਮਹੀਨੇ ਪੂਰੇ ਹੋਏ ਹਨ । ਜਿਸ ਦੇ ਰੋਸ ‘ਚ ਪੰਜਾਬੀ ਕਲਾਕਾਰਾਂ ਨੇ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ‘ਤੇ ਮਨਾਇਆ । ਗਾਇਕ ਹਰਫ ਚੀਮਾ ਵੀ ਕਿਸਾਨ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ । ਇਸ ਅੰਦੋਲਨ ਦੇ ਸਮਰਥਨ ‘ਚ ਉਹ ਲਗਾਤਾਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।

harf cheema Image From Harf cheema's Instagram
ਹੋਰ ਪੜ੍ਹੋ :  ਜਦੋਂ ਦੂਰਦਰਸ਼ਨ ਨੇ ਮਾਧੁਰੀ ਦੀਕਸ਼ਿਤ ਨੂੰ ਕਰ ਦਿੱਤਾ ਸੀ ਰਿਜੈੱਕਟ, ਨਹੀਂ ਕਰ ਪਾਈ ਸੀ ਡੈਬਿਊ 
harf cheema Image From Harf cheema's Instagram
ਇਸ ਦੇ ਨਾਲ ਹੀ ਕਿਸਾਨੀ ਨੂੰ ਸਮਰਪਿਤ ਉਨ੍ਹਾਂ ਨੇ ਕਈ ਗੀਤ ਵੀ ਕੰਵਰ ਗਰੇਵਾਲ ਦੇ ਨਾਲ ਰਲ ਕੇ ਗਾਏ ਹਨ । ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
harf cheema Image From Harf cheema's Instagram
ਇਸ ਵੀਡੀਓ ‘ਚ ਹਰਫ ਚੀਮਾ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਧਰਨੇ ‘ਤੇ ਮੌਜੂਦ ਲੋਕਾਂ ਦਾ ਹੌਸਲਾ ਵਧਾਉਣ ਦੇ ਲਈ ਗੀਤ ਗਾਉਂਦੇ ਹੋਏ ਵਿਖਾਈ ਦੇ ਰਹੇ ਹਨ ।
 
View this post on Instagram
 

A post shared by Harf Cheema (ਹਰਫ) (@harfcheema)

ਇਸ ਵੀਡੀਓ ਨੂੰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਬਾਬਾ ਨਾਨਕ ਮਿਹਰ ਕਰੂ’ ।  

0 Comments
0

You may also like