ਗਾਇਕ ਹਰਫ ਚੀਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

Written by  Shaminder   |  May 08th 2021 03:30 PM  |  Updated: May 08th 2021 03:30 PM

ਗਾਇਕ ਹਰਫ ਚੀਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਹੋਏ ਉਸ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ । ਗਾਇਕ ਹਰਫ ਚੀਮਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਸਭ ਦੀ ਭਲਾਈ ਲਈ ਵਾਹਿਗੁਰੂ ਅੱਗੇ ਅਰਦਾਸ ਜੋਦੜੀ ਕਰ ਰਹੇ ਹਨ ।

 Harf Cheema

ਹੋਰ ਪੜ੍ਹੋ : ਅਦਾਕਾਰ ਵਿਰਾਫ ਪਟੇਲ ਤੇ ਅਦਾਕਾਰਾ ਸਲੋਨੀ ਖੰਨਾ ਨੇ 150 ਰੁਪਏ ਵਿੱਚ ਕਰਵਾਇਆ ਵਿਆਹ 

Harf Cheema Image From Harf Cheema's Instagram

ਕਿਉਂਕਿ ਅੱਜ ਕੱਲ੍ਹ ਸਮਾਂ ਹੀ ਅਜਿਹਾ ਚੱਲ ਰਿਹਾ ਹੈ । ਹਰ ਕੋਈ ਇਸ ਮਹਾਮਾਰੀ ‘ਚ ਉਸ ਅਕਾਲ ਪੁਰਖ ਕੋਲ ਇਸ ਬਿਮਾਰੀ ਨੂੰ ਠੱਲ ਪਾਉਣ ਲਈ ਅਰਦਾਸ ਕਰ ਰਿਹਾ ਹੈ ।

Harf cheema Image From Harf Cheema's Instagram

ਹਰਫ ਚੀਮਾ ਦੀ ਗੱਲ ਕਰੀਏ ਤਾਂ ਉਹ  ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਰਹੇ ਹਨ । ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਸਮਰਪਿਤ ਹੁਣ ਤੱਕ ਕਈ ਗੀਤ ਵੀ ਕੱਢੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network