ਗਾਇਕ ਹਰਜੀਤ ਹਰਮਨ ਦਾ ਨਵਾਂ ਗਾਣਾ ‘ਕਿਸਾਨ ਬੋਲਦਾ’ ਹੋਇਆ ਰਿਲੀਜ਼

written by Rupinder Kaler | January 23, 2021

ਕਿਸਾਨ ਮੋਰਚੇ ਨੂੰ ਸਮਰਪਿਤ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਗਾਇਕ ਹਰਜੀਤ ਹਰਮਨ ਵੀ ਨਵਾਂ ਗਾਣਾ ਲੈ ਕੇ ਆਏ ਹਨ ।ਕਿਸਾਨ ਬੋਲਦਾ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਹੋਰ ਪੜ੍ਹੋ : 26 ਜਨਵਰੀ ਨੂੰ ਟ੍ਰੈਕਟਰ ਮਾਰਚ ਲਈ ਕਿਸਾਨਾਂ ਨੇ ਕੀਤੇ ਪੁਖਤਾ ਇੰਤਜ਼ਾਮ, ਵੀਡੀਓ ਹੋ ਰਹੇ ਵਾਇਰਲ ਮਾਤਾ ਦਾ ਭਜਨ ਨਾ ਗਾਉਣ ਕਰਕੇ ਕੁਦਰਤ ਨੇ ਦਿੱਤੀ ਸੀ ਨਰਿੰਦਰ ਚੰਚਲ ਨੂੰ ਸਜ਼ਾ, ਖੁਦ ਕੀਤਾ ਸੀ ਇੰਟਰਵਿਊ ਵਿੱਚ ਖੁਲਾਸਾ Harjit Harman ਬਾਬੂ ਸਿੰਘ ਮਾਨ ਵੱਲੋਂ ਲਿਖੇ ਇਸ ਗੀਤ ਦੇ ਬੋਲ ਕਿਸਾਨਾਂ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕਰੇ ਹਨ । ਅਤੁਲ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਮਿਊਜ਼ਿਕ ਹਰ ਇੱਕ ਨੂੰ ਝੂਮਣ ਲਗਾ ਦਿੰਦਾ ਹੈ । ਗੀਤ ਦੇ ਬੋਲ ਹਰ ਕਿਸੇ ਵਿੱਚ ਨਵਾਂ ਜ਼ਜਬਾ ਭਰਦੇ ਹਨ । sukhshinder ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਜੀਤ ਹਰਮਨ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦੇ ਨਾਲ ਲਗਾਤਾਰ ਡਟੇ ਹੋਏ ਹਨ । ਉਹਨਾਂ ਨੂੰ ਦਿੱਲੀ ਮੋਰਚੇ ਵਿੱਚ ਕਿਸਾਨਾਂ ਲਈ ਚਲਾਏ ਜਾ ਰਹੇ ਲੰਗਰ ਵਿੱਚ ਸੇਵਾ ਕਰਦੇ ਦੇਖਿਆ ਜਾ ਸਕਦਾ ਹੈ । ਹਰਜੀਤ ਹਰਮਨ ਤੋਂ ਇਲਾਵਾ ਹੋਰ ਵੀ ਕਈ ਗਾਇਕ ਕਿਸਾਨ ਮੋਰਚੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ।

 
View this post on Instagram
 

A post shared by Harjit Harman (@harjitharman)

0 Comments
0

You may also like