ਗਾਇਕਾ ਹਰਸ਼ਦੀਪ ਕੌਰ, ਸਲੀਮ ਮਾਰਚੈਂਟ ਦੀ ਆਵਾਜ਼ ‘ਚ ਸ਼ਬਦ ਰਿਲੀਜ਼, ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਸ਼ਬਦ ਗਾਇਨ ਦਾ ਲਿਆ ਫ਼ੈਸਲਾ

Written by  Shaminder   |  November 07th 2022 06:06 PM  |  Updated: November 07th 2022 06:35 PM

ਗਾਇਕਾ ਹਰਸ਼ਦੀਪ ਕੌਰ, ਸਲੀਮ ਮਾਰਚੈਂਟ ਦੀ ਆਵਾਜ਼ ‘ਚ ਸ਼ਬਦ ਰਿਲੀਜ਼, ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਸ਼ਬਦ ਗਾਇਨ ਦਾ ਲਿਆ ਫ਼ੈਸਲਾ

ਗਾਇਕਾ ਹਰਸ਼ਦੀਪ ਕੌਰ (Harshdeep Kaur) ਅਤੇ ਸਲੀਮ ਮਾਰਚੈਂਟ (Salim Merchant) ਅਤੇ ਵਿਪੁਲ ਮਹਿਤਾ ਦੀ ਆਵਾਜ਼ ‘ਚ ਨਵਾਂ ਸ਼ਬਦ (Shabad)  ‘ਕੋਈ ਬੋਲੈ ਰਾਮ ਰਾਮ’ ਰਿਲੀਜ਼ ਹੋ ਚੁੱਕਿਆ ਹੈ । ਇਸ ਸ਼ਬਦ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ ।ਸ਼ਬਦ ‘ਚ ਗੁਰੂ ਦੇ ਨਾਮ ਸਿਮਰਨ ਦੀ ਮਹਿਮਾ ਕੀਤੀ ਗਈ ਹੈ । ਜਿਸ ‘ਚ ਦੱਸਿਆ ਗਿਆ ਹੈ ਕਿ ਬੇਸ਼ੱਕ ਹਰ ਕੋਈ ਉਸ ਪ੍ਰਮਾਤਮਾ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰਦਾ ਹੈ ।

Harshdeep kaur Image Source : Youtube

ਹੋਰ ਪੜ੍ਹੋ : ਟੀ-20 ਵਰਲਡ ਕੱਪ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਭਾਰਤੀ ਅਤੇ ਪਾਕਿਸਤਾਨੀ ਫੈਨਸ ਨੇ ਕੀਤਾ ਡਾਂਸ, ਵੇਖੋ ਵੀਡੀਓ

ਪਰ ਸਭ ਦਾ ਮਕਸਦ ਉਸ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਹੈ ।ਕੋਈ ਉਸ ਪ੍ਰਮਾਤਮਾ ਨੂੰ ਰਾਮ –ਰਾਮ ਕਹਿੰਦਾ ਹੈ ਅਤੇ ਕੋਈ ਖੁਦਾ ਕਹਿ ਕੇ ਯਾਦ ਕਰਦਾ ਹੈ । ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਉਸ ਨੂੰ ਯਾਦ ਕਰਦਾ ਹੈ । ਇਸ ਸ਼ਬਦ ਦੇ ਬਾਰੇ ਹਰਸ਼ਦੀਪ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ ।

Salim Merchant Image Source : Youtube

ਹੋਰ ਪੜ੍ਹੋ : 9 ਨਵੰਬਰ ਨੂੰ ਗੁਰਿੰਦਰ ਡਿੰਪੀ ਦਾ ਵੱਡੀ ਧੀ ਦੇ ਵਿਦੇਸ਼ ਪਰਤਣ ਤੋਂ ਬਾਅਦ ਹੋਵੇਗਾ ਅੰਤਿਮ ਸਸਕਾਰ, ਬਿੰਨੂ ਢਿੱਲੋਂ ਨੇ ਜਾਣਕਾਰੀ ਕੀਤੀ ਸਾਂਝੀ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ‘ਜਦੋਂ ਮੈਂ ਇਸ ਸਾਲ ਜਨਵਰੀ ਵਿੱਚ ਇੱਕ ਸ਼ੂਟ ਦੌਰਾਨ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਗਈ ਸੀ ਤਾਂ ਮੈਂ ਤੁਰੰਤ ਇਸ ‘ਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ

Salim Merchant and harshdeep Image Source: Youtube

ਅਤੇ ਵਾਪਸ ਜਾ ਕੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਤੋਂ ਆਸ਼ੀਰਵਾਦ ਲੈਣ ਦਾ ਇਸ ਤੋਂ ਵਧੀਆ ਹੋਰ ਕੋਈ ਰਸਤਾ ਨਹੀਂ ਸੀ’।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਸ਼ਦੀਪ ਕੌਰ ਚੌਪਈ ਸਾਹਿਬ ਵੀ ਰਿਲੀਜ਼ ਕਰ ਚੁੱਕੇ ਹਨ ਅਤੇ ਹੋਰ ਕਈ ਸ਼ਬਦ ਵੀ ਉਨ੍ਹਾਂ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network