ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਵੀ ਆ ਰਹੀ ਪਸੰਦ

Written by  Shaminder   |  October 18th 2021 06:03 PM  |  Updated: October 18th 2021 06:03 PM

ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਵੀ ਆ ਰਹੀ ਪਸੰਦ

ਗਾਇਕਾ ਹਰਸ਼ਦੀਪ ਕੌਰ (Harshdeep kaur )ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਹੁਨਰ ਵੱਡਾ ਹੋ ਰਿਹਾ ਹੈ ਅਤੇ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ ।

bollywood singer harshdeep kaur shared new video of her son hunar singh on completing 7 month-min Image Source: Instagram

ਹੋਰ ਪੜ੍ਹੋ : ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਕੱਲ੍ਹ ਹੋ ਰਿਹਾ ਹੈ ਵਿਆਹ, ਪਰਮੀਸ਼ ਨੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਖਾਸ ਪੋਸਟ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਟਵਿੰਕਲ -ਟਵਿੰਕਲ ਮਾਈ ਲਿਟਲ ਸਟਾਰ’। ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

harshdeep kaur visits gurdawara sahib-min Image Source: Instagram

ਦੱਸ ਦਈਏ ਕਿ ਹਰਸ਼ਦੀਪ ਦੇ ਘਰ ਪੁੱਤਰ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਹੁਨਰ ਦੇ ਜਨਮ ਦੀ ਜਾਣਕਾਰੀ ਹਰਸ਼ਦੀਪ ਨੇ ਖੁਦ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ ।

ਹਰਸ਼ਦੀਪ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉੇੱਥੇ ਹੀ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਸੁਪਰ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਸੂਫੀ ਗੀਤ ਹੋਣ, ਰੋਮਾਂਟਿਕ ਹੋਣ ਜਾਂ ਫਿਰ ਹੋਰ ਵੰਨਗੀ ਦਾ ਗੀਤ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network