ਗਾਇਕ ਜਸਬੀਰ ਜੱਸੀ ਨੇ ਮਨਾਇਆ ਜਨਮ ਦਿਨ, ਭਾਈ ਹਰਜਿੰਦਰ ਸਿੰਘ ਜੀ ਤੇ ਹਰਭਜਨ ਮਾਨ ਨੇ ਕੀਤੀ ਸ਼ਿਰਕਤ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  February 09th 2022 01:34 PM  |  Updated: February 09th 2022 01:34 PM

ਗਾਇਕ ਜਸਬੀਰ ਜੱਸੀ ਨੇ ਮਨਾਇਆ ਜਨਮ ਦਿਨ, ਭਾਈ ਹਰਜਿੰਦਰ ਸਿੰਘ ਜੀ ਤੇ ਹਰਭਜਨ ਮਾਨ ਨੇ ਕੀਤੀ ਸ਼ਿਰਕਤ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਗਾਇਕ ਜਸਬੀਰ ਜੱਸੀ (jasbir jassi) ਨੇ ਆਪਣਾ ਜਨਮ ਦਿਨ (Birthday) ਮਨਾਇਆ ਹੈ । ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ 'ਜ਼ਿੰਦਗੀ ਦਾ ਸਭ ਤੋਂ ਬੈਸਟ ਬਰਥਡੇ' । ਇਸ ਤੋਂ ਇਲਾਵਾ ਉਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਤਸਵੀਰਾਂ ਤੇ ਵੀਡੀਓ ਵੀ ਸਾਂਝੇ ਕੀਤੇ ਹਨ ।ਇੱਕ ਵੀਡੀਓ 'ਚ ਭਾਈ ਹਰਜਿੰਦਰ ਸਿੰਘ ਜਸਬੀਰ ਜੱਸੀ ਦੇ ਖਾਸ ਦੋਸਤ ਗਾਇਕ ਹਰਭਜਨ ਮਾਨ ਤੇ ਹੋਰ ਜਸਬੀਰ ਜੱਸੀ ਦੇ ਬਰਥਡੇ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।

jasbir jassi image From instagram

ਹੋਰ ਪੜ੍ਹੋ : ਅਦਾਕਾਰਾ ਸ਼੍ਰਧਾ ਆਰਿਆ ਦਾ ਆਪਣੇ ਪਤੀ ਨਾਲ ਝਗੜਾ, ਅਦਾਕਾਰਾ ਨੇ ਸ਼ੇਅਰ ਕੀਤੀ ਵੀਡੀਓ

ਇਸ ਵੀਡੀਓ ਨੂੰ ਜਸਬੀਰ ਜੱਸੀ ਦੇ ਗਾਇਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਜਸਬੀਰ ਜੱਸੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।

Jasbir jassi image From instagram

ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਉਹ ਜਾਣੇ ਜਾਂਦੇ ਹਨ । ਸੋਸ਼ਲ ਮੀਡੀਆ ਤੇ ਅਕਸਰ ਉਹ ਆਪਣੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਫ਼ਿਲਮ 'ਚ ਅਦਾਕਾਰੀ ਵੀ ਕਰਦੇ ਨਜ਼ਰ ਆ ਚੁੱਕੇ ਹਨ । ਆਪਣੇ ਬਰਥਡੇ 'ਤੇ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਵੀ ਕਈ ਵੀਡੀਓ ਸਾਂਝੇ ਕੀਤੇ ਹਨ ।ਜਸਬੀਰ ਜੱਸੀ ਦੇ ਘਰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਰੌਣਕਾਂ ਲੱਗੀਆਂ ਨਜ਼ਰ ਆਈਆਂ ।

 

View this post on Instagram

 

A post shared by Jassi (@jassijasbir)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network