ਜਸਬੀਰ ਜੱਸੀ ਆਪਣੇ ਪਿੰਡ ਤੋਂ ਦੂਰ ਲਾਕ ਡਾਊਨ ਦੌਰਾਨ ਇਸ ਤਰ੍ਹਾਂ ਬਿਤਾ ਰਹੇ ਆਪਣੇ ਦਿਨ, ਪਿੰਡ ਨੂੰ ਕਰ ਰਹੇ ਮਿਸ

Written by  Shaminder   |  April 23rd 2020 12:25 PM  |  Updated: April 23rd 2020 12:25 PM

ਜਸਬੀਰ ਜੱਸੀ ਆਪਣੇ ਪਿੰਡ ਤੋਂ ਦੂਰ ਲਾਕ ਡਾਊਨ ਦੌਰਾਨ ਇਸ ਤਰ੍ਹਾਂ ਬਿਤਾ ਰਹੇ ਆਪਣੇ ਦਿਨ, ਪਿੰਡ ਨੂੰ ਕਰ ਰਹੇ ਮਿਸ

ਜਸਬੀਰ ਜੱਸੀ ਵੀ ਲਾਕ ਡਾਊਨ ਦੌਰਾਨ ਆਪਣਾ ਸਮਾਂ ਆਪਣੇ ਪਿੰਡ ਤੋਂ ਦੂਰ ਬਿਤਾ ਰਹੇ ਹਨ ।ਉਹ ਆਪਣੇ ਪਿੰਡ ਨੂੰ ਕਾਫੀ ਮਿਸ ਕਰ ਰਹੇ ਨੇ ਅਤੇ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਪਿੰਡ ਅਤੇ ਖੇਤਾਂ  ਦੀਆਂ ਤਸਵੀਰਾਂ ਸਾਂਝੀਆਂ ਕਰਨ ਲਈ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਖਿਆ ਹੈ । ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ।

https://www.instagram.com/p/B_T06RUjBjE/

ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ‘ਚ ਹੀਰ ਗਾਈ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜਸਬੀਰ ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ ।

https://www.instagram.com/p/B_SR8e9DHZ0/

‘ਦਿਲ ਲੈ ਗਈ ਕੁੜੀ ਗੁਜਰਾਤ ਦੀ’, ‘ਕੁੜੀ ਜ਼ਹਿਰ ਦੀ ਪੁੜੀ, ‘ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’ ਸਣੇ ਕਈ ਹਿੱਟ ਗੀਤ ਦਿੱਤੇ ਹਨ । ਉਹ ਗਾਇਕੀ ਦੇ ਖੇਤਰ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਕਿਸਮਤ ਆਜ਼ਮਾ ਚੁੱਕੇ ਹਨ ।ਉਨ੍ਹਾਂ ਨੇ ਟਿਸਕਾ ਚੋਪੜਾ ਦੇ ਨਾਲ ਫ਼ਿਲਮ ‘ਖੁਸ਼ੀਆਂ’ ‘ਚ ਕੰਮ ਕੀਤਾ ਹੈ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network