ਗਾਇਕ ਜਸਬੀਰ ਜੱਸੀ ਨੇ ਟਵੀਟ ਕਰਕੇ ਕੰਗਨਾ ਰਨੌਤ ਨੂੰ ਘੇਰਿਆ, ਗ੍ਰਿਫਤਾਰੀ ਦੀ ਕੀਤੀ ਮੰਗ

written by Rupinder Kaler | February 05, 2021

ਕੰਗਨਾ ਰਣੌਤ ਕਿਸਾਨ ਅੰਦੋਲਨ ਦੇ ਖਿਲਾਫ ਲਗਾਤਾਰ ਟਵੀਟ ਤੇ ਟਵੀਟ ਕਰਦੀ ਆ ਰਹੀ ਹੈ । ਕਦੇ ਉਹ ਕਿਸਾਨਾਂ ਨੂੰ ਅੱਤਵਾਦੀ ਦਸਦੀ ਹੈ ਤੇ ਕਦੇ ਮੂਰਖ । ਕੰਗਨਾ ਦੇ ਇਸ ਰਵੱਈਏ ਨੂੰ ਦੇਖ ਕੇ ਲੋਕ ਵੀ ਉਸ ਦੇ ਨਾਲ ਕਾਫੀ ਨਰਾਜ ਹਨ । ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ । Kangana Ranaut ਹੋਰ ਪੜ੍ਹੋ : ਕਿਸਾਨਾਂ ਖਿਲਾਫ ਬੋਲਣ ਵਾਲਿਆਂ ਨੂੰ ਹਾਲੀਵੁੱਡ ਦੀ ਅਦਾਕਾਰਾ ਅਮਾਂਡਾ ਨੇ ਦੱਸਿਆ ਬੇਵਕੂਫ, ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਦਿੱਤਾ ਇਹ ਜਵਾਬ ਸੋਨੂੰ ਸੂਦ ਨੇ ਕਿਸਾਨਾਂ ਖਿਲਾਫ ਬੋਲਣ ਵਾਲੇ ਸਾਥੀ ਕਲਾਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਜਵਾਬ ਇਸ ਸਭ ਦੇ ਚਲਦੇ ਗਾਇਕ ਜਸਬੀਰ ਜੱਸੀ ਨੇ ਇੱਕ ਟਵੀਟ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਕੰਗਨਾ ਨੂੰ ਲੈ ਕੇ ਕਈ ਸਵਾਲ ਕੀਤੇ ਹਨ । ਜੱਸੀ ਦਾ ਇਹ ਟਵੀਟ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਲੋਕ ਵੀ ਇਸ ਟਵੀਟ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।   ਜੱਸੀ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ "ਮੈਂ ਦਿੱਲੀ ਪੁਲਿਸ ਅਤੇ ਦੇਸ਼ ਦੇ ਸਾਰੇ ਕਾਨੂੰਨੀ ਵਕੀਲਾਂ ਤੋਂ ਇੱਕ ਬਹੁਤ ਮਹੱਤਵਪੂਰਨ ਜਵਾਬ ਜਾਣਨਾ ਚਾਹੁੰਦਾ ਹਾਂ ਕਿ ਜੇ ਕੋਈ ਵਿਅਕਤੀ ਜਾਂ ਭਾਈਚਾਰਾ ਅੱਤਵਾਦੀ ਨਹੀਂ ਹੈ ਤੇ ਕੋਈ ਹੋਰ ਉਸ ਨੂੰ ਅੱਤਵਾਦੀ ਕਹਿੰਦਾ ਹੈ, ਤਾਂ ਕੀ ਉਸ 'ਤੇ ਕੋਈ ਕੇਸ ਨਹੀਂ ਹੋ ਸਕਦਾ, ਜਾਂ ਉਸ ਨੂੰ ਜੇਲ੍ਹ ਵਿੱਚ ਨਹੀਂ ਸੁੱਟਿਆ ਜਾ ਸਕਦਾ?

0 Comments
0

You may also like