ਮਸੂਰੀ ਦੀ ਹਸੀਨ ਵਾਦੀਆਂ ‘ਚ ‘ਛੱਲਾ’ ਗਾਉਂਦੇ ਨਜ਼ਰ ਆਏ ਗਾਇਕ ਜਸਬੀਰ ਜੱਸੀ, ਹਰ ਇੱਕ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | July 23, 2021

ਪੰਜਾਬੀ ਮਿਊਜ਼ਿਕ ਜਗਤ ਤੇ ਬਾਲੀਵੁੱਡ ਜਗਤ ਦੇ ਮਸ਼ੂਹਰ ਗਾਇਕ ਜਸਬੀਰ ਜੱਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਪਹਾੜਾਂ ਦਾ ਅਨੰਦ ਲੈ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ।

jasbir jassi  image source- instagram

ਹੋਰ ਪੜ੍ਹੋ : ਧਨਾਸ਼ਰੀ ਵਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਯੁਜ਼ਵੇਂਦਰ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈ

ਹੋਰ ਪੜ੍ਹੋ : ਪੰਜਾਬੀ ਸੂਟ ‘ਚ ਕਹਿਰ ਢਾਹ ਰਹੀ ਹੈ ਗਾਇਕਾ ਕੌਰ ਬੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

inside image of jasbir jassi video post image source- instagram

ਇਸ ਵੀਡੀਓ ਚ ਉਹ ਆਪਣੇ ਕੁਝ ਦੋਸਤਾਂ ਦੇ ਨਾਲ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਰਿਹਾ ਹੈ ਗਾਇਕ ਜਸਬੀਰ ਜੱਸੀ ਦਾ ‘ਛੱਲਾ’ ਗੀਤ। ਉਹ ਵੀਡੀਓ ‘ਚ ‘ਛੱਲਾ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

singer jasbir jassi shared special video about water saving image source- instagram

ਜੇ ਗੱਲ ਕਰੀਏ ਜਸਬੀਰ ਜੱਸੀ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਜਗਤ ‘ਚ ਕੰਮ ਕਰ ਰਹੇ ਨੇ। ਜਿਸ ਕਰਕੇ ਉਨ੍ਹਾਂ ਦੇ ਗੀਤਾਂ ਦੀ ਉਡੀਕ ਫੈਨਜ਼ ਬਹੁਤ ਬੇਸਬਰੀ ਦੇ ਨਾਲ ਕਰਦੇ ਰਹਿੰਦੇ ਨੇ। ਪਾਲੀਵੁੱਡ ਦੇ ਨਾਲ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ ਉੱਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ। ਹਾਲ ਹੀ ‘ਚ ਉਨ੍ਹਾਂ ਨੇ ਪਾਣੀ ਨੂੰ ਲੈ ਕੇ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਸੀ।

 

 

View this post on Instagram

 

A post shared by Jassi (@jassijasbir)

0 Comments
0

You may also like