ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਗਾਇਕ ਜੱਸ ਬਾਜਵਾ ਨੇ ਸ਼ੁਰੂ ਕੀਤੀ ਇਹ ਮੁਹਿੰਮ

written by Rupinder Kaler | May 19, 2021

ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਤੇ ਖੇਤੀ ਬਿੱਲਾਂ ਨੂੰ ਲੈ ਕੇ ਸਰਕਾਰ ਦਾ ਰਵੱਈਆ ਵੀ ਉਸੇ ਤਰ੍ਹਾਂ ਬਰਕਰਾਰ ਹੈ । ਅਜਿਹੇ ਹਲਾਤਾਂ ਵਿੱਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇਸ ਅੰਦੋਲਨ ਨੂੰ ਲਗਾਤਾਰ ਆਪਣਾ ਸਮਰਥਨ ਦੇ ਰਹੇ ਹਨ ।ਗਾਇਕ ਜੱਸ ਬਾਜਵਾ ਸ਼ੁਰੂ ਤੋਂ ਹੀ ਇਸ ਅੰਦੋਲਨ ਵਿੱਚ ਜੁਟੇ ਹੋਏ ਹਨ । ਜੱਸ ਬਾਜਵਾ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ।

image credit: instagram
ਹੋਰ ਪੜ੍ਹੋ : ਪੰਜਾਬੀ ਔਰਤਾਂ ਦੀ ਰਸੋਈ ਚੋਂ ਗਾਇਬ ਹੋ ਰਹੀ ਇਹ ਚੀਜ਼, ਕੀ ਤੁਸੀਂ ਜਾਣਦੇ ਹੋ ਇਸ ਦਾ ਨਾਂਅ
Pic Courtesy: Instagram
ਜੱਸ ਬਾਜਵਾ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ । ਜੱਸ ਬਾਜਵਾ ਨੇ ਦੱਸਿਆ ਕਿ ਉਹਨਾਂ ਦੀ ਹੋਕਾ ਮੁਹਿੰਮ ਬੱਲੋ ਮਾਜਰਾ ਤੋਂ ਪੂਰੇ ਪੰਜਾਬ ਵਿਚ ਸ਼ੁਰੂ ਹੋਣ ਜਾ ਰਹੀ ਹੈ।
image of jass bajwa Pic Courtesy: Instagram
ਕਿਸਾਨ ਅੰਦੋਲਨ ਨੂੰ ਪਿੰਡਾਂ ਚ ਹੋਰ ਮਜਬੂਤ ਕਰਨ ਲਈ ਪਿੰਡ ਪਿੰਡ ਹੋਕਾ ਦਿੱਤਾ ਜਾ ਰਿਹਾ ਤਾਂ ਕਿ ਲੋਕ ਫ਼ਿਰ ਹੁੰਮ ਹੁੰਮਾਂ ਕੇ ਦਿੱਲ੍ਹੀ ਪਹੁੰਚਣ ਤੇ ਅੰਦੋਲਨ ਜਾਰੀ ਰਹੇ ਤੇ ਸਰਕਾਰ ਸਾਡੇ ਹੱਕਾਂ ਬਾਰੇ ਸੋਚੇ। ਉਹਨਾਂ ਨੇ ਆਪਣੇ ਸਾਥੀ ਗਾਇਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਫਿਰ ਤੋਂ ਆਪਾ ਬਾਹਰ ਨਿਕਲੀਏ ਤੇ ਆਪਣੇ ਧਰਨੇ ਦਾ ਸਮਰਥਨ ਕਰੀਏ।

0 Comments
0

You may also like