ਗਾਇਕ ਜੱਸ ਬਾਜਵਾ ਨੇ ਆਪਣੀ ਮਿਹਨਤ ਨਾਲ ਇਸ ਕੰਮ ਨੂੰ ਬਣਾਇਆ ਅਸੰਭਵ ਤੋਂ ਸੰਭਵ, ਤੁਹਾਨੂੰ ਵੀ ਪਸੰਦ ਆਵੇਗੀ ਦਿਲਚਸਪ ਕਹਾਣੀ

written by Rupinder Kaler | October 08, 2021

ਗਾਇਕ ਜੱਸ ਬਾਜਵਾ ( Jass Bajwa) ਏਨੀਂ ਦਿਨੀਂ ਕਿਸਾਨ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ । ਉਸ ਨੂੰ ਅਕਸਰ ਕਿਸਾਨੀ ਸਟੇਜ਼ਾਂ ਤੋਂ ਉੱਚੀ ਆਵਾਜ਼ ਵਿੱਚ ਭਾਸ਼ਣ ਤੇ ਕਿਸਾਨਾਂ ਵਿੱਚ ਜੋਸ਼ ਭਰਨ ਵਾਲੇ ਗਾਣੇ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ । ਉਸ ( Jass Bajwa)  ਦੇ ਬਹੁਤ ਸਾਰੇ ਗਾਣੇ ਕਿਸਾਨੀ ਤੇ ਪਿੰਡਾਂ ਨਾਲ ਜੁੜੇ ਹੋਏ ਹਨ । ਇਸੇ ਕਰਕੇ ਉਸ ਦੇ ਗਾਣਿਆਂ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ ।

Jass Bajwa ,-min Image From Jass Bajwa Song

ਹੋਰ ਪੜ੍ਹੋ :

ਸੁਨੰਦਾ ਸ਼ਰਮਾ ਨੇ ਆਪਣੇ ਪਹਿਲੇ ਟਾਕ ਸ਼ੋਅ ਦੀ ਵੀਡੀਓ ਕੀਤੀ ਸਾਂਝੀ, ਇਸ ਸ਼ੋਅ ’ਚ ਆਵੇਗੀ ਨਜ਼ਰ

ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਜੱਸ ਬਾਜਵਾ ਨੂੰ ਡਾਕਟਰਾਂ ਨੇ ਗਾਉਣ ਤੋਂ ਮਨਾ ਕਰ ਦਿੱਤਾ ਸੀ । ਇੱਕ ਵੈੱਬਸਾਈਟ ’ਤੇ ਛਪੀ ਰਿਪੋਰਟ ਮੁਤਾਬਿਕ ਜੱਸ ਬਾਜਵਾ ( Jass Bajwa)  ਦਾ ਨੱਕ ਅਤੇ ਗਲੇ ਦਾ ਅਪਰੇਸ਼ਨ ਹੋਇਆ ਸੀ ਕਿਉਂਕਿ ਕਿਉਂਕਿ ਉਸ ਨੂੰ tonsillitis ਸੀ । ਇਸ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਗਾਉਣਾ ਬੰਦ ਕਰਨ ਦੀ ਸਲਾਹ ਦਿੱਤੀ ਅਤੇ ਉਸਨੂੰ ਕਿਹਾ ਕਿ ਉਹ ਕਦੇ ਨਹੀਂ ਗਾ ਸਕਦਾ ।

jass bajwa shared his new farming song hoka poster with fans Image Source: instagram

ਇਸ ਅਪਰੇਸ਼ਨ ਦੇ ਬਾਵਜੂਦ ਉਸ ( Jass Bajwa)  ਨੇ ਗਾਉਣਾ ਬੰਦ ਨਹੀਂ ਕੀਤਾ । ਉਹ ਹਰ ਵਾਰ ਮੌਕਾ ਮਿਲਣ ਤੇ ਉੱਚੀ ਆਵਾਜ਼ ਵਿੱਚ ਗਾਉਂਦਾ ਜਦੋਂ ਉਹ ਆਪਣੇ ਘਰ ਅਤੇ ਪਰਿਵਾਰ ਤੋਂ ਦੂਰ ਹੁੰਦਾ ਸੀ । ਇਸ ਤਰ੍ਹਾਂ ਕਰਨ ਨਾਲ ਉਸ ਨੂੰ ਵਿਸਵਾਸ਼ ਹੋ ਗਿਆ ਕਿ ਉਹ ਅਜੇ ਵੀ ਗਾ ਸਕਦਾ ਹੈ । ਲਗਾਤਾਰ 'ਰਿਆਜ਼' ਨੇ ਉਸਦੇ ਗਲੇ ਨੂੰ ਖੋਲ੍ਹਣ ਅਤੇ ਹੋਰ ਵੀ ਵਧੀਆ ਗਾਉਣ ਵਿੱਚ ਸਹਾਇਤਾ ਕੀਤੀ । ਜੱਸ ਬਾਜਵਾ ਦੀ ਇਹ ਕਹਾਣੀ ਸਾਰਿਆਂ ਲਈਨ ਪ੍ਰੇਰਣਾ ਦਾਇਕ ਹੈ । ਜੇ ਮਿਹਨਤ ਕੀਤੀ ਜਾਵੇ ਤਾਂ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ ।

 

0 Comments
0

You may also like