ਗਾਇਕ ਜੱਸੀ ਗਿੱਲ ਨੇ ਪੁੱਛਿਆ 'ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ'

written by Rupinder Kaler | August 19, 2021

ਜੱਸੀ ਗਿੱਲ ( jassie gill ) ਇੱਕ ਹੋਰ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜੱਸੀ ਗਿੱਲ ਦੀ ਇਹ ਫ਼ਿਲਮ 'ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ' (Kya Meri Sonam Gupta Bewafa Hai)  ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ 'ਚ ਜੱਸੀ ਗਿੱਲ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਫ਼ਿਲਮ ''ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ' (Kya Meri Sonam Gupta Bewafa Hai)   ਨੂੰ ਨਿਰਦੇਸ਼ਕ ਸੌਰਭ ਤਿਆਗੀ ਡਾਇਰੈਕਟ ਕਰ ਰਹੇ ਹਨ ।

ਹੋਰ ਪੜ੍ਹੋ :

ਸਤਿੰਦਰ ਸਰਤਾਜ ਨੇ ਫੀਮੇਲ ਪ੍ਰਸ਼ੰਸਕਾਂ ਵੱਲੋਂ ਮਿਲੇ ਸਤਿਕਾਰ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

ਜੱਸੀ ( jassie gill ) ਵੱਲੋਂ ਸ਼ੇਅਰ ਕੀਤੇ ਇਸ ਪੋਸਟਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਦਾ ਵੀ ਪ੍ਰਤੀਕਰਮ ਆ ਰਿਹਾ ਹੈ । ਉਹਨਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸੀ ਗਿੱਲ ( jassie gill ) ਨੇ 2 ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ।

 

View this post on Instagram

 

A post shared by Jassie Gill (@jassie.gill)

ਸੋਨਾਕਸ਼ੀ ਸਿਨ੍ਹਾ ਨਾਲ 'ਹੈਪੀ ਫਿਰ ਭਾਗ ਜਾਏਗੀ' ਤੇ ਕੰਗਨਾ ਨਾਲ ਫ਼ਿਲਮ 'ਪੰਗਾ' 'ਚ ਜੱਸੀ ਗਿੱਲ ( jassie gill ) ਮੁੱਖ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ। ਹੁਣ ਫ਼ਿਲਮ 'ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ' ਜੱਸੀ ਗਿੱਲ ਨੂੰ ਕਿਸ ਮੁਕਾਮ 'ਤੇ ਲੈਕੇ ਜਾਂਦੀ ਹੈ ਇਸ 'ਤੇ ਜ਼ਰੂਰ ਨਜ਼ਰ ਰਹੇਗੀ।

0 Comments
0

You may also like