ਗਾਇਕ ਜੱਸੀ ਗਿੱਲ ਬਣੇ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ

written by Rupinder Kaler | June 05, 2021

ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਜੱਸੀ ਗਿੱਲ ਦੇ ਨਾਂਅ ਨਾਲ ਇੱਕ ਹੋਰ ਉਪਲੱਬਧੀ ਜੁੜ ਗਈ ਹੈ । ਜੱਸੀ ਗਿੱਲ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ ਆਫ 2020 ਬਣ ਗਏ ਹਨ । ਜਿਸ ਦੀ ਜਾਣਕਾਰੀ ਜੱਸੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

Pic Courtesy: Instagram
ਹੋਰ ਪੜ੍ਹੋ : ਟੀਵੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਪਰਲ ਵੀ ਪੁਰੀ ਬਲਾਤਕਾਰ ਅਤੇ ਛੇੜਛਾੜ ਦੇ ਮਾਮਲੇ ‘ਚ ਗ੍ਰਿਫਤਾਰ
jassie gill image punjabi singer Pic Courtesy: Instagram
ਆਪਣੇ ਗਾਣਿਆਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਜੱਸੀ ਗਿੱਲ ਦੇ ਪ੍ਰਸ਼ੰਸਕਾਂ ਲਈ ਇਹ ਬਹੁਤ ਵੱਡੀ ਖੁਸ਼ ਖਬਰੀ ਹੈ । ਜਿਸ ਨੂੰ ਲੈ ਕੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
inside image of jassie gill with dhanshree verma Pic Courtesy: Instagram
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੋਸਟ ਡਿਜ਼ਾਇਰਬਲ ਵੂਮੈਨ ਆਫ 2020 ਦਾ ਸਨਮਾਨ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਨਾਮ ਕੀਤਾ ਸੀ ਅਤੇ ਹੁਣ ਮੈਨ ਦਾ ਸਨਮਾਨ ਚੌਕਲੈਟੀ ਬੁਆਏ ਜੱਸੀ ਗਿੱਲ ਨੇ ਆਪਣੇ ਨਾਮ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ।  

0 Comments
0

You may also like