ਆਪਣੀ ਫ਼ਿਲਮ “ Kya Meri Sonam Gupta Bewafa Hai” ਨੂੰ ਲੈ ਕੇ ਗਾਇਕ ਜੱਸੀ ਗਿੱਲ ਨੇ ਦਿੱਤਾ ਸਪੱਸ਼ਟੀਕਰਨ, ਖੁਦ ਨੂੰ ਦੱਸਿਆ ਕਿਸਾਨ ਹਿਤੈਸ਼ੀ

written by Rupinder Kaler | September 17, 2021

ਪੰਜਾਬੀ ਇੰਡਸਟਰੀ ਦੇ ਉਹਨਾਂ ਸਿਤਾਰਿਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਜਿਨ੍ਹਾਂ ਨੇ ਉਹਨਾਂ ਕੰਪਨੀਆਂ ਨਾਲ ਕੰਮ ਕੀਤਾ ਹੈ ਜਿਨ੍ਹਾਂ ਤੇ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲੱਗਦਾ ਰਿਹਾ ਹੈ । ਇਸ ਸਭ ਦੇ ਚਲਦੇ ਗਾਇਕ ਤੇ ਅਦਾਕਾਰ ਜੱਸੀ ਗਿੱਲ (Jassie Gill)  ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਆਪਣੀ ਫਿਲਮ “ Kya Meri Sonam Gupta Bewafa Hai” ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਹੈ।

jassi gill Pic Courtesy: Instagram

ਹੋਰ ਪੜ੍ਹੋ :

ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਮਨਾਇਆ ਜਨਮ ਦਿਨ, ਜਨਮਦਿਨ ‘ਤੇ ਮਾਂ ਅਤੇ ਆਪਣੀ ਗੁਰਦਾ ਦਾਨੀ ਦਾ ਕੀਤਾ ਧੰਨਵਾਦ

jassi gill Pic Courtesy: Instagram

ਉਹਨਾਂ (Jassie Gill)   ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੈਂ (Jassie Gill)  ਸਿਰਫ ਇਹ ਕਲੀਅਰ ਕਰਨਾ ਚਾਹੁੰਦਾ ਹਾਂ ਕਿ “ਸੋਨਮ ਗੁਪਤਾ ਬੇਵਫਾ ਹੈ” ਅੱਜ ਤੋਂ 2 ਸਾਲ ਪਹਿਲਾ (14.11.2019) ਨੂੰ ਸ਼ੂਟ ਹੋ ਗਈ ਸੀ । ਇਹ ਫਿਲਮ ਮੈਂ Pen India Limited ਲਈ ਸ਼ੂਟ ਕੀਤੀ ਸੀ ਤੇ ਉਹਨਾਂ ਨਾਲ ਹੀ ਮੇਰਾ ਕੰਟ੍ਰੈਕਟ ਹੋਇਆ ਸੀ। ਹੁਣ ਇਹ ਫਿਲਮ ( Kya Meri Sonam Gupta Bewafa Hai) ਕਿਸ ਪਲੇਟਫਾਰਮ ਤੇ ਰਿਲੀਜ਼ ਹੋਵੇਗੀ ਇਸ ਦੇ ਵਿੱਚ ਮੇਰਾ ਕੋਈ ਵੀ ਰੋਲ ਨਹੀਂ ਹੈ।

#kisanmajdooriktazindabad ✌’ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਤੇ ਅਦਾਕਾਰ ਐਮੀ ਵਿਰਕ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕਿਸਾਨ ਜੱਥੇਬੰਦੀਆਂ ਦਾ ਇਲਜ਼ਾਮ ਸੀ ਕਿ ਐਮੀ ਵਿਰਕ ਉਹਨਾਂ ਕੰਪਨੀ ਨਾਲ ਕੰਮ ਕਰ ਰਿਹਾ ਹੈ ਜਿਹੜੀਆਂ ਕਿਸਾਨ ਵਿਰੋਧੀ ਖ਼ਬਰਾਂ ਨੂੰ ਹੁਲਾਰਾ ਦਿੰਦੀਆਂ ਹਨ ।

0 Comments
0

You may also like