ਗਾਇਕਾ ਜਸਵਿੰਦਰ ਬਰਾੜ ਨੂੰ ਡੂੰਘਾ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ, ਕਿਹਾ ਵੱਡੇ ਭਰਾ ਥੰਮ ਹੁੰਦੇ ਨੇ ਤੇ ਉਨ੍ਹਾਂ ਦਾ ਵਿਛੋੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ

Written by  Shaminder   |  September 19th 2020 04:29 PM  |  Updated: September 19th 2020 04:29 PM

ਗਾਇਕਾ ਜਸਵਿੰਦਰ ਬਰਾੜ ਨੂੰ ਡੂੰਘਾ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ, ਕਿਹਾ ਵੱਡੇ ਭਰਾ ਥੰਮ ਹੁੰਦੇ ਨੇ ਤੇ ਉਨ੍ਹਾਂ ਦਾ ਵਿਛੋੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ

ਪਾਲੀਵੁੱਡ ਇੰਡਸਟਰੀ ਤੋਂ ਇੱਕ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ ।ਗਾਇਕਾ ਜਸਵਿੰਦਰ ਬਰਾੜ ਨੂੰ ਡੂੰਘਾ ਸਦਮਾ ਲੱਗਿਆ ਹੈ । ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਹੋ ਗਈ ਹੈ । ਜਿਸ ਦੀ ਪੁਸ਼ਟੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਹੈ ।

ਹੋਰ ਪੜ੍ਹੋ :ਗਾਇਕਾ ਜਸਵਿੰਦਰ ਬਰਾੜ ਵੀ ਕਿਸਾਨਾਂ ਦੇ ਹੱਕ ‘ਚ ਨਿੱਤਰੇ, ‘ਜੈ ਜਵਾਨ ਜੈ ਕਿਸਾਨ’ ਦਾ ਦਿੱਤਾ ਨਾਅਰਾ

Jaswinder brar Jaswinder brar

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਲਿਖਿਆ ਹੈ ਕਿ ‘ਵੱਡੇ ਭਰਾ ਥੰਮ ਹੁੰਦੇ ਨੇ ਅਤੇ ਓਹਨਾਂ ਦਾ ਵਿਛੋੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ’।

Jaswinder Brar Jaswinder Brar

ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਜਸਵਿੰਦਰ ਬਰਾੜ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਭਰਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ।

Jaswinder brar Jaswinder brar

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਜਸਵਿੰਦਰ ਬਰਾੜ ਦੇ ਬੇਟੇ ਦੀ ਕਿਡਨੀ ਦੀ ਸਰਜਰੀ ਹੋਈ ਹੈ । ਜਿਸ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਫ਼ਲ ਸਰਜਰੀ ਲਈ ਅਰਦਾਸ ਕਰਨ ਲਈ ਆਖਿਆ ਸੀ ।ਜਸਵਿੰਦਰ ਬਰਾੜ ਦੇ ਭਰਾ ਦੀ ਇੰਝ ਅਚਾਨਕ ਹੋਈ ਮੌਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਪਰ ਪਰਿਵਾਰਕ ਸਮੱਸਿਆਵਾਂ ਕਾਰਨ ਉਨ੍ਹਾਂ ਨੇ ਕੁਝ ਸਮੇਂ ਲਈ ਗੀਤਾਂ ਤੋਂ ਦੂਰੀ ਬਣਾ ਲਈ ਸੀ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network