ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕ ਜਸਵਿੰਦਰ ਬਰਾੜ, ਤਸਵੀਰ ਸਾਂਝੀ ਕਰਕੇ ਕਿਹਾ ‘ਤੁਹਾਡੀ ਬਹੁਤ ਯਾਦ ਆਉਂਦੀ ਹੈ’

written by Shaminder | July 02, 2022

ਜਸਵਿੰਦਰ ਬਰਾੜ (Jaswinder Brar)  ਅਕਸਰ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ (Father) ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਬਰਾੜ ਭਾਵੁਕ ਹੋ ਗਈ । ਇਸ ਤਸਵੀਰ ‘ਤੇ ਉਸ ਨੇ ਕਮੈਂਟਸ ਕਰਦੇ ਹੋਏ ਲਿਖਿਆ ਕਿ ‘ਮਿਸ ਯੂ ਪਾਪਾ ਜੀ’ । ਇਸ ਤਸਵੀਰ ਨੂੰ ਜਸਵਿੰਦਰ ਬਰਾੜ ਨੇ ਕੁਝ ਸਮਾਂ ਪਹਿਲਾਂ ਹੀ ਸ਼ੇਅਰ ਕੀਤਾ ਹੈ ।

jaswinder brar, image from instagram

ਹੋਰ ਪੜ੍ਹੋ : ਜਸਵਿੰਦਰ ਬਰਾੜ ਨੇ ਕਿਹਾ ‘ਹੁਣ ਮਾਵਾਂ ਪੁੱਤਰਾਂ ਦੀ ਤਰੱਕੀ ਤੋਂ ਡਰਿਆ ਕਰਨਗੀਆਂ, ਹੁਣ ਮੈਂ ਜਦੋਂ ਘਰੋਂ ਨਿਕਲਦੀ ਹਾਂ ਮੇਰੇ ਬੱਚੇ ਡਰ ਜਾਂਦੇ ਨੇ’, ਵੇਖੋ ਵਾਇਰਲ ਵੀਡੀਓ

ਜਿਸ ‘ਤੇ ਕਈਆਂ ਲੋਕਾਂ ਨੇ ਕਮੈਂਟਸ ਕੀਤੇ ਹਨ । ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਜਸਵਿੰਦਰ ਬਰਾੜ ਨੇ ਜ਼ਿਆਦਾ ਲਾਈਵ ਅਖਾੜੇ ਕੀਤੇ ਹਨ । ਇਸ ਲਈ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ । ਜਵਿੰਦਰ ਬਰਾੜ ਨੂੰ ਫੋਕ ਕਵੀਨ ਵੀ ਕਿਹਾ ਜਾਂਦਾ ਹੈ ।

ਹੋਰ ਪੜ੍ਹੋ :  ਅਫਸਾਨਾ ਖ਼ਾਨ ਦੇ ਵਿਆਹ ‘ਚ ਗਾਇਕਾ ਜਸਵਿੰਦਰ ਬਰਾੜ ਵੀ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ

ਇਸ ਤੋਂ ਇਲਾਵਾ ਉਹਨਾਂ ਨੂੰ ਲੋਕ ਤੱਥਾਂ ਲਈ ਵੀ ਜਾਣਿਆ ਜਾਂਦਾ ਹੈ ।ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ੮ ਸਤੰਬਰ ੧੯੭੩ ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ ਵਿੱਚ ਹੋਇਆ ਸੀ । ਉਨ੍ਹਾਂ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ ।

happy birthday lovepreet singh son of jaswinder brar

ਪਰ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦਾ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਜਿਸ ਸਮੇਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਗਾਇਕੀ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ ।ਜਸਵਿੰਦਰ ਬਰਾੜ ਨੇ ੧੯੯੦ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਕੈਸੇਟ ਦਾ ਨਾਂ ਸੀ ਕੀਮਤੀ ਚੀਜ ਸੀ, ਇਸ ਤੋਂ ਬਾਅਦ ਉਹਨਾਂ ਦੀ ਕੈਸੇਟ ਆਈ ਖੁੱਲਾ ਅਖਾੜਾ, ਰਾਂਝਾ ਜੋਗੀ ਹੋ ਗਿਆ ਇਹ ਕੈਸੇਟਾਂ ਸੁਪਰ ਹਿੱਟ ਰਹੀਆਂ ।

 

You may also like