Advertisment

ਗਾਇਕ ਜੈਜੀ-ਬੀ ਦੀ ਪੰਜਾਬੀਆਂ ਨੂੰ ਅਪੀਲ, ਦੋਖੋ ਵੀਡਿਓ 

author-image
By Rupinder Kaler
New Update
ਗਾਇਕ ਜੈਜੀ-ਬੀ ਦੀ ਪੰਜਾਬੀਆਂ ਨੂੰ ਅਪੀਲ, ਦੋਖੋ ਵੀਡਿਓ 
Advertisment
ਗਾਇਕ ਜੈਜੀ-ਬੀ ਨੇ ਵੈਨਕੂਵਰ ਵਿੱਚ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ । ਜੈਜੀ-ਬੀ ਨੇ ਆਪਣੇ ਇੰਸਟਾਗ੍ਰਾਮ ਅਤੇ ਫੈਸਬੁੱਕ ਪੇਜ 'ਤੇ ਇੱਕ ਮੁੰਡੇ ਦੀ ਵੀਡਿਓ ਸ਼ੇਅਰ ਕੀਤੀ ਹੈ । ਇਸ ਮੁੰਡੇ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਜਿਸ ਕਰਕੇ ਇਸ ਮੁੰਡੇ ਦੀ ਜਾਨ ਜ਼ਿੰਦਗੀ ਅਤੇ ਮੌਤ ਦੇ ਕੰਡੇ 'ਤੇ ਆ ਕੇ ਖੜ੍ਹ ਗਈ ਹੈ । ਹੋਰ ਵੇਖੋ :ਮਲਾਇਕਾ ਨਾਲ ਇੱਕ ਵਾਰ ਫਿਰ ਫੜੇ ਗਏ ਅਰਜੁਨ ਕਪੂਰ, ਦੇਖੋ ਵੀਡਿਓ
Advertisment
https://www.instagram.com/p/BqiD_TQlHur/ ਕਿਡਨੀਆਂ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਮੁੰਡੇ ਦੀ ਉਮਰ ਸਿਰਫ 21  ਸਾਲ ਦੀ ਹੈ । ਜਿਸ ਕਰਕੇ ਉਸ ਦਾ ਪਰਿਵਾਰ ਬੇਹੱਦ ਦੁੱਖੀ ਹੈ । ਜੈਜੀ-ਬੀ ਨੇ ਵੀਡਿਓ ਦੇ ਨਾਲ ਲਿਖਿਆ ਹੈ ਕਿ ਮੁੰਡੇ ਨੂੰ ਡੋਨਰ ਦੀ ਲੋੜ ਹੈ । ਜੇਕਰ ਕੋਈ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਨਾਲ ਸੰਪਰਕ ਕਰ ਸਕਦਾ ਹੈ । ਹੋਰ ਵੇਖੋ :ਦੀਪ ਜੰਡੂ ਨੇ ਕਿਸ ਨੂੰ ਕਿਹਾ ‘ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ’, ਦੋਖੋ ਵੀਡਿਓ ਜੈਜੀ-ਬੀ ਨੇ ਇਸ ਲਈ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ ਜਿਹੜਾ ਕਿ ਇਸ ਤਰ੍ਹਾਂ ਹੈ :-778-926-6465 ਜਿਹੜਾ ਵਿਅਕਤੀ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ, ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਜੀ-ਬੀ ਵਿਦੇਸ਼ਾਂ ਵੱਸੇ ਪੰਜਾਬੀਆਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ । ਜੈਜੀ-ਬੀ ਸਿੱਧੇ ਜਾਂ ਅਸਿੱਧੇ ਰੂਪ ਮਦਦ ਕਰਦੇ ਹਨ ।
#ptc-punjabi #pollywood-buzz #latest-punjabi-song #jazzy-b #latest-punjabi-news
Advertisment

Stay updated with the latest news headlines.

Follow us:
Advertisment
Advertisment
Latest Stories
Advertisment