ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਬਲਕਾਰ ਸਿੱਧੂ ਨਾਲ ਗਾਇਆ ਸੀ ਉਨ੍ਹਾਂ ਦਾ ਪ੍ਰਸਿੱਧ ਗੀਤ

Written by  Shaminder   |  June 15th 2020 03:41 PM  |  Updated: June 15th 2020 03:41 PM

ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਬਲਕਾਰ ਸਿੱਧੂ ਨਾਲ ਗਾਇਆ ਸੀ ਉਨ੍ਹਾਂ ਦਾ ਪ੍ਰਸਿੱਧ ਗੀਤ

ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ‘ਚ ਉੇਨ੍ਹਾਂ ਦੇ ਬਚਪਨ ਦੀ ਤਸਵੀਰ ਹੈ ਜੋ ਕਿ ਉਨ੍ਹਾਂ ਦੇ ਪਿਤਾ ਜੀ ਦੇ ਨਾਲ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ “ਸਬ ਤੋਂ ਪਿਆਰਾ ਕੌਣ ਹੈ ? ਪਾਪਾ ਮੇਰੇ ਪਾਪਾ, ਹਾਏ ਪਾਪਾ ਦੇ ਆਉਣ ‘ਚ ਥੋੜੇ ਦਿਨ ਰਹਿ ਗਏ ਉਨ੍ਹਾਂ ਨੂੰ ਵੇਖਣ ਲਈ ਮੈਂ ਇੰਤਜ਼ਾਰ ਕਰ ਰਹੀ ਹਾਂ ।

https://www.instagram.com/p/CBa8nQsFtyF/

ਮੈਂ ਆਪਣੇ ਪਾਪਾ ਦੀ ਰਾਜ ਕੁਮਾਰੀ ਹਾਂ ਇਸ ਦੁਨੀਆ ‘ਚ ਕੋਈ ਵੀ ਕੁੜੀ ਨੂੰ ਉਸ ਦੇ ਪਿਤਾ ਤੋਂ ਜ਼ਿਆਦਾ ਕੋਈ ਵੀ ਪਿਆਰ ਨਹੀਂ ਕਰ ਸਕਦਾ”।

ਦੱਸ ਦਈਏ ਕਿ ਲਾਕਡਾਊਨ ਦੌਰਾਨ ਹਰ ਸੈਲੀਬ੍ਰਿਟੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ ।

https://www.instagram.com/p/CBaCFNBlF-9/

ਗਾਇਕਾ ਜੈਨੀ ਜੌਹਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਜੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਹੀਆਂ ਨੇ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਹ ਕੱਢ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network