Advertisment

ਜੌਰਡਨ ਸੰਧੂ ਆਪਣੇ ਨਵੇਂ ਗੀਤ 'ਜੱਟੀਏ ਨੀ' ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

author-image
By Shaminder
New Update
ਜੌਰਡਨ ਸੰਧੂ ਆਪਣੇ ਨਵੇਂ ਗੀਤ 'ਜੱਟੀਏ ਨੀ'  ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ
Advertisment
ਜੌਰਡਨ ਸੰਧੂ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ । 'ਜੱਟੀਏ ਨੀ' ਨਾਂਅ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਜੌਰਡਨ ਸੰਧੂ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ ਅਤੇ ਇਸ ਗੀਤ ਦੇ ਬੋਲ ਅਰਜਨ ਵਿਰਕ ਵੱਲੋਂ ਲਿਖੇ ਗਏ ਹਨ । ਗੀਤ ਦੀ ਫੀਚਰਿੰਗ 'ਚ ਗਿੰਨੀ ਕਪੂਰ ਨਜ਼ਰ ਆਉਣਗੇ । ਇਸ ਗੀਤ ਦਾ ਪੋਸਟਰ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਹੋਰ ਵੇਖੋ:ਜੌਰਡਨ ਸੰਧੂ ਤੇ ਦਿਲਜੋਤ ਦੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦੀ ਰਿਲੀਜ਼ ਡੇਟ ਆਈ ਸਾਹਮਣੇ https://www.instagram.com/p/B2ZFVSMhrhu/ ਇਸ ਗੀਤ ਨੂੰ 24 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ । ਜੌਰਡਨ ਸੰਧੂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ । https://www.instagram.com/p/B2ZAPmzh_Fm/ ਜਿਨ੍ਹਾਂ 'ਚ 'ਅੱਜ ਜਸ਼ਨ ਮਨਾਏ ਜਾਣਗੇ',ਤੇਰੇ ਨਾਂ ਪਸੰਦ ਗੱਭਰੂ,ਕਾਕੇ ਦਾ ਵਿਆਹ ਸਣੇ ਕਈ ਹਿੱਟ ਗੀਤ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਹਨ । ਮਿਊਜ਼ਿਕ ਇੰਡਸਟਰੀ ਦੇ ਨਾਲ –ਨਾਲ ਉਹ ਪਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ।ਫ਼ਿਲਮ ਕਾਲਾ ਸ਼ਾਹ ਕਾਲਾ ਅਤੇ ਕਾਕੇ ਦਾ ਵਿਆਹ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment