ਗਾਇਕ ਕਾਕਾ ਨੇ ਮੀਡੀਆ ਦਾ ਉਡਾਇਆ ਮਜ਼ਾਕ, ਪੋਸਟ ਪਾ ਕਿਹਾ ਜਨਹਿਤ 'ਚ ਜਾਰੀ, ਅਗਲੇ ਸ਼ੋਅ ਦੀ ਤਿਆਰੀ '

written by Pushp Raj | October 15, 2022 04:26pm

Kaka ji new post: ਮਸ਼ਹੂਰ ਪੰਜਾਬੀ ਗਾਇਕ ਕਾਕਾ ਜੀ ਆਪਣੇ ਗੀਤਾਂ ਲਈ ਬੇਹੱਦ ਮਸ਼ਹੂਰ ਹਨ। ਕੁਝ ਦਿਨ ਪਹਿਲਾਂ ਹੀ ਗਾਇਕ ਕਾਕਾ ਦੇ ਇੱਕ ਲਾਈਵ ਸ਼ੋਅ ਦੌਰਾਨ ਕਾਫੀ ਹੰਗਾਮਾ ਹੋਇਆ ਸੀ, ਜਿਸ ਦੇ ਚੱਲਦੇ ਉਹ ਸੁਰਖੀਆਂ ਵਿੱਚ ਆ ਗਏ ਸਨ। ਹੁਣ ਕਾਕਾ ਨੇ ਇਸੇ ਗੱਲ ਤੇ ਮੀਡੀਆ ਦਾ ਮਜ਼ਾਕ ਉਡਾਉਂਦੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ।

image From instagram

ਦਰਅਸਲ ਬੀਤੇ ਦਿਨੀਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਕਾਕਾ ਦਾ ਇੱਕ ਲਾਈਵ ਕੰਸਰਟ ਸੀ। ਇਸ ਲਾਈਵ ਕੰਸਰਟ ਦੌਰਾਨ ਕਾਫੀ ਹੰਗਾਮਾ ਹੋਇਆ। ਇਸ ਦੀ ਅਸਲ ਵਜ੍ਹਾ ਗਾਇਕ ਦੇ ਫੈਨਜ਼ ਸਨ। ਉਨ੍ਹਾਂ ਦੇ ਫ਼ੈਨਜ਼ ਨੇ ਵੀਆਈਪੀ ਸੈਕਸ਼ਨ `ਚ ਦਾਖਲ ਹੋ ਕੇ ਕੁਰਸੀਆਂ ਭੰਨੀਆਂ ਤੇ ਬੋਤਲਾਂ ਤੋੜੀਆਂ ਸੀ। ਇਸ ਤੋਂ ਬਾਅਦ ਕਾਕਾ ਕਾਫ਼ੀ ਲਾਈਮਲਾਈਟ `ਚ ਆ ਗਏ ਸੀ। ਹੁਣ ਕਾਕਾ ਨੇ ਇਸੇ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

ਕਾਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਿਛਲੇ ਕੰਸਰਟ ਦੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਕੈਪਸ਼ਨ ਲਿਖਿਆ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਉਹ ਮੀਡੀਆ 'ਤੇ ਤੰਜ ਕਸਦੇ ਹੋਏ ਨਜ਼ਰ ਆ ਰਹੇ ਹਨ।

Kaka image From instagram

ਆਪਣੀ ਪੋਸਟ ਦੀ ਕੈਪਸ਼ਨ ਵਿੱਚ ਕਾਕਾ ਨੇ ਲਿਖਿਆ, "ਅੱਜ ਦੀ ਤਾਜ਼ਾ ਖਬਰ! ਕਾਕੇ ਦੇ ਲਾਈਵ ਸ਼ੋਅ ਵਿੱਚ ਕਾਕੇ ਦੇ ਹਿਸਾਰ ਵਾਲੇ ਫ਼ੈਨਜ਼ ਨੇ ਕੀਤੀ ਤੋੜ ਭੰਨ੍ਹ। ਫ਼ੈਨਜ਼ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਫ਼ੈਨਜ਼ ਲਾਈਵ ਸ਼ੋਅ `ਚ ਖੜੇ ਹੋ ਕੇ ਐਨਜੁਆਏ ਕਰਨਾ ਚਾਹੁੰਦੇ ਸੀ, ਕੁਰਸੀਆਂ ਤੇ ਬੈਠ ਕੇ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਕਾਕੇ ਦਾ ਫ਼ਰੀ ਟਿਕਟ ਸ਼ੋਅ ਹੋਵੇ ਤਾਂ ਓਪਨ ਗਰਾਊਂਡ 'ਚ ਹੋਣਾ ਚਾਹੀਦਾ ਹੈ, ਨਹੀਂ ਤਾਂ ਕਾਕਾ ਨਤੀਜਾ ਭੁਗਤਣ ਲਈ ਤਿਆਰ ਰਹੇ। ਜਨਹਿੱਤ ਵਿੱਚ ਜਾਰੀ, ਅਗਲੇ ਸ਼ੋਅ ਦੀ ਤਿਆਰੀ! ਅਗਲੀ ਅਪਡੇਟ ਲਈ ਜੁੜੇ ਰਹੋ, ਜਲਦੀ ਲੈਕੇ ਆਵਾਂਗੇ ਅਗਲੀ ਖ਼ਬਰ।"

image From instagram

ਹੋਰ ਪੜ੍ਹੋ: ਰਣਵੀਰ ਸਿੰਘ ਦੇ ਇੰਸਟਾ ਲਾਈਵ ਸੈਸ਼ਨ ਦੌਰਾਨ ਦੀਪਿਕਾ ਪਾਦੂਕੋਣ ਨੇ ਕੀਤਾ ਕਮੈਂਟ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਦੱਸ ਦਈਏ ਕਿ ਬੀਤੇ ਦਿਨੀ ਸ਼ੋਅ ਦੌਰਾਨ ਹੋਈ ਅਜਿਹੀ ਘਟਨਾ ਨੂੰ ਲੈ ਕੇ ਮੀਡੀਆ ਰਿਪੋਰਟਸ ਤੋਂ ਕਾਕਾ ਬੇਹੱਦ ਨਾਰਾਜ਼ ਹਨ। ਇਸ ਦੇ ਚੱਲਦੇ ਉਨ੍ਹਾਂ ਨੇ ਇਹ ਪੋਸਟ ਪਾਈ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਗਾਇਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਸੀ। ਸ ਤੋਂ ਬਾਅਦ ਉਹ ਸੁਰਖੀਆਂ `ਚ ਆ ਗਏ ਸੀ। ਇਹ ਖਬਰਾਂ ਮੀਡੀਆ `ਚ ਆਉਣ ਤੋਂ ਬਾਅਦ ਕਾਕੇ ਨੇ ਉਦੋਂ ਵੀ ਮੀਡੀਆ ਤੇ ਤਿੱਖੇ ਤੰਜ ਕੱਸੇ ਸੀ।

 

View this post on Instagram

 

A post shared by Kaka (@kaka._.ji)

You may also like