ਗਾਇਕ ਕਾਕੇ ਦਾ ਨਵਾਂ ਗਾਣਾ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Rupinder Kaler   |  March 25th 2021 02:47 PM  |  Updated: March 25th 2021 02:47 PM

ਗਾਇਕ ਕਾਕੇ ਦਾ ਨਵਾਂ ਗਾਣਾ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਕਾਕਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । 'ਆਸ਼ਿਕ ਪੁਰਾਣਾ' ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਕੇ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ 'ਚ ਮਾਡਲ ਅੰਜਲੀ ਅਰੋੜਾ ਨੂੰ ਕਾਕਾ ਨਾਲ ਫੀਚਰ ਕੀਤਾ ਗਿਆ ਹੈ । 'ਆਸ਼ਿਕ ਪੁਰਾਣਾ' ਦਾ ਗਾਣਾ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ।

ਹੋਰ ਪੜ੍ਹੋ :

ਹਿਮਾਂਸ਼ੀ ਖੁਰਾਣਾ ਨੇ ਕਿਸਾਨਾਂ ਦੇ ਹੱਕ ਵਿੱਚ ਅਜਿਹੀ ਗੱਲ ਕਹੀ ਕਿ ਕਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ

ਖਾਸ ਗੱਲ ਇਹ ਹੈ ਕਿ ਇਸ ਗਾਣੇ ਨੂੰ ਗਾਉਣ ਦੇ ਨਾਲ ਕਾਕਾ ਨੇ ਆਪਣਾ ਸੰਗੀਤ ਆਪ ਤਿਆਰ ਕੀਤਾ ਹੈ ਅਤੇ ਇਸ ਦੇ ਬੋਲ ਲਿਖੇ ਹਨ। ਇਸ ਗਾਣੇ ਦਾ ਨਿਰਦੇਸ਼ਨ ਸੁਖ ਡੀ ਨੇ ਕੀਤਾ ਹੈ। ਇਕ ਦਿਨ ਤੋਂ ਵੀ ਘੱਟ ਸਮੇਂ 'ਚ ਯੂਟਿਊਬ 'ਤੇ ਇੱਕ ਕਰੋੜ ਤੋਂ ਵੱਧ ਵਿਯੂਜ਼ ਮਿਲੇ ਹਨ।

ਇਹ ਗਾਣਾ ਯੂਟਿਊਬ ਦੀ ਟ੍ਰੈਂਡਿੰਗ ਲਿਸਟ 'ਚ ਪਹਿਲੇ ਨੰਬਰ 'ਤੇ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਾਕਾ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੰਦਾ ਆ ਰਿਹਾ ਹੈ । ਹਰ ਥਾਂ ਤੇ ਉਸ ਦੇ ਗਾਣੇ ਵੱਜਦੇ ਸੁਣਾਈ ਦੇ ਜਾਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network